ਜਦੋਂ ਸਟੇਜ 'ਤੇ ਲਖਵਿੰਦਰ ਵਡਾਲੀ ਨੂੰ ਮਿਲਣ ਲਈ ਪਹੁੰਚੀ ਨਿੱਕੀ ਜਿਹੀ ਫੈਨ ,ਵੇਖੋ ਵੀਡਿਓ
Shaminder
December 6th 2018 11:12 AM
ਲਖਵਿੰਦਰ ਵਡਾਲੀ ਆਪਣੇ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ । ਇਸ ਦੇ ਨਾਲ ਹੀ ਉਨ੍ਹਾਂ ਦਾ ਸੂਫੀਆਨਾ ਅੰਦਾਜ਼ ਵੀ ਲੋਕਾਂ ਨੂੰ ਕਾਫੀ ਵਧੀਆ ਲੱਗਦਾ ਹੈ । ਦੇਸ਼ ਹੀ ਵਿਦੇਸ਼ 'ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਲਖਵਿੰਦਰ ਵਡਾਲੀ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਉਨ੍ਹਾਂ ਦੇ ਫੈਨਸ 'ਚ ਯੰਗਸਟਰ ਦੇ ਨਾਲ-ਨਾਲ ਬਜ਼ੁਰਗਾਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।