ਲਾਲ ਚੰਦ ਯਮਲਾ ਜੱਟ ਨੇ 1952 ਵਿੱਚ ਪਹਿਲਾ ਗਾਣਾ ਕਰਵਾਇਆ ਸੀ ਰਿਕਾਰਡ, ਕਿਸ ਕਿਸ ਨੇ ਸੁਣੇ ਹਨ ਇਸ ਮਹਾਨ ਕਲਾਕਾਰ ਦੇ ਗਾਣੇ, ਕਮੈਂਟ ਕਰਕੇ ਦੱਸੋ  

By  Rupinder Kaler February 15th 2019 02:21 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਵੀ ਤੂੰਬੀ ਤੇ ਤੁਰਲੇ ਵਾਲੀ ਵਾਲੀ ਪੱਗ ਦੀ ਗੱਲ ਹੋਵੇਗੀ ਤਾਂ ਉਦੋਂ ਸਭ ਤੋਂ ਪਹਿਲਾ ਨਾਂਅ ਲਾਲ ਚੰਦ ਯਮਲਾ ਜੱਟ ਦਾ ਨਾਂ ਆਉਂਦਾ ਹੈ । ਇਸ ਮਹਾਨ ਕਲਾਕਾਰ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਇਸ ਮਹਾਨ ਗਾਇਕ ਦਾ ਜਨਮ 1914 ਨੂੰ ਮਾਤਾ ਹਰਨਾਮ ਕੌਰ ਤੇ ਪਿਤਾ ਖਹਿਰਾ ਰਾਮ ਦੇ ਘਰ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਸੀ ।1947 ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਹਨਾਂ ਦਾ ਪੂਰਾ ਪਰਿਵਾਰ ਜਵਾਹਰ ਨਗਰ ਲੁਧਿਆਣਾ ਵਿੱਚ ਆ ਕੇ ਵੱਸ ਗਿਆ ਸੀ ।

lal chand yamla jatt lal chand yamla jatt

1930  ਵਿੱਚ ਲਾਲ ਚੰਦ ਜਮਲਾ ਜੱਟ ਨੇ ਰਾਮ ਰੱਖੀ ਨੂਮ ਆਪਣੀ ਜੀਵਨ ਸੰਗਣੀ ਬਣਾਇਆ ਸੀ । ਵਿਆਹ ਤੋਂ ਬਾਅਦ ਲਾਲ ਚੰਦ ਯਮਲਾ ਜੱਟ ਦੇ ਘਰ ਦੋ ਬੇਟੀਆਂ ਤੇ ੫ ਪੁੱਤਰਾਂ ਨੇ ਜਨਮ ਲਿਆ । ਉਹਨਾਂ ਦੇ ਸਭ ਤੋਂ ਵੱਡੇ ਬੇਟੇ ਦਾ ਨਾਂ ਕਰਤਾਰ ਚੰਦ ਹੈ । ਉਹਨਾਂ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਹੈ ਜਸਦੇਵ ਚੰਦ ।

lal chand yamla jatt and his son lal chand yamla jatt and his son

ਲਾਲ ਚੰਦ ਯਮਲਾ ਜੱਟ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਨੇ ਸੰਗੀਤ ਦਾ ਹਰ ਵੱਲ ਸਿਖਣ ਲਈ ਪੰਡਿਤ ਦਿਆਲ ਤੇ ਚੌਧਰੀ ਮਜਿਦ ਨੂੰ ਆਪਣਾ ਉਸਤਾਦ ਧਾਰਿਆ । ਲਾਲ ਚੰਦ ਯਮਲਾ ਜੱਟ ਦੇ ਗਾਣਿਆਂ ਦੀ ਪਹਿਲੀ ਰਿਕਾਰਡਿੰਗ 1952 ਨੂੰ ਐੱਚਐੱਮਵੀ ਕੰਪਨੀ ਨੇ ਕੀਤੀ ਸੀ । ਉਹਨਾਂ ਦੇ ਇਹ ਗਾਣੇ ਬਹੁਤ ਹੀ ਮਕਬੂਲ ਹੋਏ ਸਨ ।ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਮੈਂ ਕੀ ਪਿਆਰ ਵਿੱਚੋਂ ਖੱਟਿਆ ਆਉਂਦਾ ਹੈ ।ਇਸ ਤੋਂ ਇਲਾਵਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਦੁੱਲਾ ਭੱਟੀ ਤੇ ਪੂਰਨ ਭਗਤ ਵੀ ਉਹਨਾਂ ਦੇ ਹਿੱਟ ਗਾਣੇ ਗਨ ।

https://www.youtube.com/watch?v=_gPeJ7aediU

ਲਾਲ ਚੰਦ ਯਮਲਾ ਜੱਟ ਦੀਆਂ ਲਗਭਗ 10 ਕੈਸੇਟਾਂ ਮਾਰਕਿਟ ਵਿੱਚ ਆਈਆਂ ਸਨ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ ਹਨ । ਇਸ ਤੋਂ ਇਲਾਵਾ ਉਹਨਾਂ ਨੇ ਕਈ ਡਿਊਟ ਸੌਂਗ ਵੀ ਗਾਏ ਸਨ ।ਉਹਨਾਂ ਨੇ ਮਹਿੰਦਰ ਜੀਤ ਸੇਖੋਂ ਨਾਲ ਜੋੜੀ ਬਣਾਈ ਸੀ । ਮਹਿੰਦਰ ਜੀਤ ਸੇਖੋਂ ਆਲ ਇੰਡੀਆ ਰੇਡੀਓ ਦੀ ਆਰਟਿਸਟ ਸੀ ।

https://www.youtube.com/watch?v=1haW5Le0S7g

ਲਾਲ ਚੰਦ ਯਮਲਾ ਜੱਟ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਵੀ ਮਿਲੇ ਸਨ ੧੯੫੬ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੂੰ 1989 ਵਿੱਚ ਲਾਈਫ ਟਾਈਮ ਕੰਟਰੀਬਿਊਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਅਵਾਰਡ ਨੈਸ਼ਨਲ ਅਕੇਡਮੀ ਆਫ ਡਾਂਸ ਡਰਾਮਾ ਦਿੱਲੀ ਨੇ ਦਿੱਤਾ ਸੀ । ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਚਮਕਦਾ ਸੁਰਜ 20  ਦਸੰਬਰ 1991 ਨੂੰ ਹਮੇਸ਼ਾ ਲਈ ਡੁੱਬ ਗਿਆ ਸੀ ।

Related Post