ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ,ਬਾਲੀਵੁੱਡ ਸਲਾਮਤੀ ਦੀ ਮੰਗ ਰਿਹਾ ਦੁਆ

By  Shaminder November 13th 2019 10:57 AM

ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਉਨ੍ਹਾਂ ਨੂੰ ਸਾਹ ਦੀ ਦਿੱਕਤ ਕਾਰਨ ਸੋਮਵਾਰ ਨੂੰ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ । ਉਹ ਅਜੇ ਵੀ ਆਈਸੀਯੂ 'ਚ ਹਨ ।ਹਸਪਤਾਲ ਦੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ 'ਚ ਅਜੇ ਕੋਈ ਵੀ ਸੁਧਾਰ ਨਹੀਂ ਹੋਇਆ । ਬਾਲੀਵੁੱਡ ਅਦਾਕਾਰਾਂ ਨੇ ਵੀ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਹੈ ।

ਹੋਰ ਵੇਖੋ:ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ,ਆਈ.ਸੀ.ਯੂ ‘ਚ ਭਰਤੀ, ਹੇਮਾ ਮਾਲਿਨੀ ਨੇ ਟਵੀਟ ਕਰਕੇ ਮੰਗੀ ਦੁਆ

https://twitter.com/AzmiShabana/status/1193890327410679809

ਬੀਤੇ ਦਿਨੀਂ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੇ ਵੀ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਲਈ ਅਰਦਾਸ ਕੀਤੀ ਸੀ ਅਤੇ ਹੁਣ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਉਨ੍ਹਾਂ ਦੀ ਤੰਦਰੁਸਤੀ ਦੀ ਦੁਆ ਕੀਤੀ ਹੈ ਅਤੇ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ ।

https://twitter.com/AdnanSamiLive/status/1193951394098642944

ਲਤਾ ਜੀ ਦੀ ਪੀਆਰ ਟੀਮ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ ।ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ ਵਿਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਨ੍ਹਾਂ ਦੀ ਆਖਰੀ ਫਿਲਮ  ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਸੀ ਜਿਸ ਦੇ ਗੀਤ ਸੁਪਰਹਿੱਟ ਹੋਏ। ਇਸ ਸਾਲ ੩੦ ਮਾਰਚ ਨੂੰ ਉਨ੍ਹਾਂ ਭਾਰਤੀ ਫ਼ੌਜ ਨੂੰ ਸ਼ਰਧਾਂਜਲੀ ਵਜੋਂ ਗੀਤ 'ਸੌਗੰਧ ਮੁਝੇ ਇਸ ਮਿੱਟੀ ਕੀ' ਗਾਇਆ।

Related Post