ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ,ਆਈ.ਸੀ.ਯੂ 'ਚ ਭਰਤੀ, ਹੇਮਾ ਮਾਲਿਨੀ ਨੇ ਟਵੀਟ ਕਰਕੇ ਮੰਗੀ ਦੁਆ

Written by  Shaminder   |  November 12th 2019 02:04 PM  |  Updated: November 12th 2019 02:04 PM

ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ,ਆਈ.ਸੀ.ਯੂ 'ਚ ਭਰਤੀ, ਹੇਮਾ ਮਾਲਿਨੀ ਨੇ ਟਵੀਟ ਕਰਕੇ ਮੰਗੀ ਦੁਆ

ਸੁਰਾਂ ਦੀ ਕੋਇਲ ਦੇ ਨਾਂਅ ਨਾਲ ਮਸ਼ਹੂਰ ਅਤੇ ਬਾਲੀਵੁੱਡ ਤੇ ਆਪਣੇ ਗੀਤਾਂ ਨਾਲ ਲੱਖਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਲਤਾ ਮੰਗੇਸ਼ਕਰ ਹਸਪਤਾਲ 'ਚ ਭਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਵੈਂਟੀਲੇਟਰ 'ਤੇ ਹੈ। ਲਤਾ ਦੀ ਹਾਲਤ ਸਥਿਤ ਪਰ ਗੰਭੀਰ ਬਣੀ ਹੋਈ ਹੈ। ਬੀਤੇ ਦਿਨ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਸੀ।

ਹੋਰ ਵੇਖੋ:ਅੱਜ ਹੈ ਸੰਜੀਵ ਕੁਮਾਰ ਦੀ ਬਰਸੀ, ਹੇਮਾ ਮਾਲਿਨੀ ਦੇ ਪਿਆਰ ’ਚ ਪਾਗਲ ਸਨ ਸੰਜੀਵ ਕੁਮਾਰ, ਧਰਮਿੰਦਰ ਨੇ ਇਸ ਤਰ੍ਹਾਂ ਸੰਜੀਵ ਕੁਮਾਰ ਦਾ ਕੱਟਿਆ ਸੀ ਪੱਤਾ

https://twitter.com/dreamgirlhema/status/1194068463351844864

ਉਦੋਂ ਤੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਪੂਰਾ ਬਾਲੀਵੁੱਡ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਹੈ ।ਡ੍ਰੀਮ ਗਰਲ ਹੇਮਾ ਮਾਲਿਨੀ ਨੇ ਉਨ੍ਹਾਂ ਦੀ ਖਰਾਬ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਟਵੀਟ ਕਰਦਿਆਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਦੁਆ ਕੀਤੀ ਹੈ ।

https://www.instagram.com/p/BxbuegqgW7U/

ਹੇਮਾ ਨੇ ਟਵੀਟ 'ਚ ਲਿਖਿਆ ਹੈ, 'ਲਤਾ ਮੰਗੇਸ਼ਕਰ ਲਈ ਪ੍ਰਾਰਥਨਾ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਖ਼ਬਰਾਂ 'ਚ ਗੰਭੀਰ ਦੱਸਿਆ ਜਾ ਰਿਹਾ ਹੈ। ਰੱਬ ਤੁਹਾਨੂੰ ਸ਼ਕਤੀ ਦੇਵੇ ਕਿ ਉਹ ਇਸ ਮੁਸੀਬਤ ਤੋਂ ਬਾਹਰ ਆਉਣ ਤੇ ਸਾਡਾ ਸਾਥ ਬਣਿਆ ਰਹੇ। ਭਾਰਤ ਰਤਨ ਲਤਾ ਜੀ ਲਈ ਪੂਰਾ ਦੇਸ਼ ਦੁਆ ਕਰ ਰਿਹਾ ਹੈ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network