ਅਦਾਕਾਰ ਚਿੰਰਜੀਵੀ ਸਰਜਾ ਦੇ ਘਰ ਪੁੱਤਰ ਨੇ ਲਿਆ ਜਨਮ, ਅਦਾਕਾਰ ਦੀ ਜੂਨ ‘ਚ ਹੋਈ ਸੀ ਮੌਤ

By  Shaminder October 22nd 2020 04:19 PM

ਸਾਊਥ ਅਦਾਕਾਰ ਚਿੰਰਜੀਵੀ ਸਰਜਾ ਦੀ ਪਤਨੀ ਮੇਘਨਾ ਰਾਜ ਮਾਂ ਬਣ ਗਈ ਹੈ ।ਉਨ੍ਹਾਂ ਨੇ ਬੀਤੇ ਦਿਨ ਬੇਟੇ ਨੂੰ ਜਨਮ ਦਿੱਤਾ ਹੈ ।ਇਸ ਦੀ ਜਾਣਕਾਰੀ ਚਿੰਰਜੀਵੀ ਸਰਜਾ ਦੇ ਪਰਿਵਾਰ ਦੇ ਮੈਂਬਰਾਂ ਨੇ ਦਿੱਤੀ ਹੈ। ਇਸ ਦੇ ਨਾਲ ਹੀ ਸਰਜਾ ਪਰਿਵਾਰ ਦੇ ਨਵੇਂ ਮਹਿਮਾਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

meghna-raj meghna-raj

ਮੇਘਨਾ ਰਾਜ ਦੇ ਮਾਂ ਬਣਨ ਦੀ ਖਬਰ ਚਿੰਰਜੀਵੀ ਸਰਜਾ ਦੇ ਭਰਾ ਧਰੁਵ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਘਨਾ ਨੂੰ ਬੇਬੀ ਬੁਆਏ ਦਾ ਆਸ਼ੀਰਵਾਦ ਮਿਲਿਆ ਹੈ’। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸਮਰਥਨ ਲਈ ਆਪ ਸਭ ਦਾ ਧੰਨਵਾਦ’ ।

ਹੋਰ ਪੜ੍ਹੋ : ਬੱਚੇ ਦੇ ਦੁਨੀਆ ‘ਚ ਆਉਣ ਤੋਂ ਪਹਿਲਾਂ ਹੀ ਇਸ ਅਦਾਕਾਰ ਦੀ ਹੋਈ ਮੌਤ, ਪ੍ਰੈਗਨੇਂਟ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

meghna-raj meghna-raj

ਮਰਹੂਮ ਅਭਿਨੇਤਾ ਦੇ ਫੈਨ ਕਲੱਬ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਮੇਘਨਾ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ । ਇਸ ਮੌਕੇ ‘ਤੇ ਮੇਘਨਾ ਨੇ ਜਿਸ ਤਰ੍ਹਾਂ ਪਤੀ ਦੀ ਕਮੀ ਨੂੰ ਪੂਰਾ ਕੀਤਾ ਇਹ ਵੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ।

ਮੇਘਨਾ ਨੇ ਆਪਣੇ ਨਾਲ ਚਿੰਰਜੀਵੀ ਸਰਜਾ ਦੇ ਸਟੈਚੂ ਨੂੰ ਖੜਾ ਕੀਤਾ ਹੋਇਆ ਸੀ । ਦੱਸ ਦਈਏ ਚਿੰਰਜੀਵੀ ਦਾ ਇਸੇ ਸਾਲ ਜੂਨ ‘ਚ ਦਿਹਾਂਤ ਹੋਇਆ ਸੀ ।

 

Related Post