ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਪੰਜਾਬੀ ਮਿਊਜ਼ਿਕ ਜਗਤ ਤੋਂ ਆਈ ਹੈ। ਜੀ ਹਾਂ ਪੰਜਾਬ ਪੁਲਿਸ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੇ ਪੁੱਤਰ ਨੂੰ ਇੱਕ ਕਿਲੋ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ।
ਹੋਰ ਪੜ੍ਹੋ : ‘Salman Khan Death Threat’ ਮਾਮਲੇ ‘ਚ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਕੀਤਾ ਅਹਿਮ ਖੁਲਾਸਾ, ਲਾਰੈਂਸ ਬਿਸ਼ਨੋਈ ਨੇ…

ਖਬਰਾਂ ਮੁਤਾਬਿਕ ਪੁਲਿਸ ਨੇ ਜੈਮਨ ਚਮਕੀਲਾ ਅਤੇ ਉਸਦੇ ਸਾਥੀ ਰਾਜ ਕੁਮਾਰ ਨੂੰ ਇੱਕ ਕਿੱਲੋ ਅਫੀਮ ਸਮੇਤ ਨਾਕੇਬੰਦੀ ਦੌਰਾਨ ਗਿਰਫ਼ਤਾਰ ਕੀਤਾ। ਧਾਰੀਵਾਲ ਪੁਲਿਸ ਨੇ ਇਹਨਾਂ ਉਪਰ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
image From instagram
ਮੀਡੀਆ ਰਿਪੋਰਟਸ ਦੇ ਅਨੁਸਾਰ ਥਾਣਾ ਧਾਰੀਵਾਲ ਪੁਲਿਸ ਪਾਰਟੀ ਅਤੇ ਸੀਆਈਏ ਸਟਾਫ ਵੱਲੋਂ ਖੁੰਡਾ ਮੋੜ 'ਤੇ ਰਾਤ ਨੂੰ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਸਵਿਫਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਮਰਹੂਮ ਗਾਇਕ ਚਮਕੀਲਾ ਦੇ ਪੁੱਤਰ ਜੈਮਨ ਸਿੰਘ ਚਮਕੀਲਾ ਅਤੇ ਉਸਦੇ ਸਾਥੀ ਰਾਜ ਕੁਮਾਰ ਕੋਲੋਂ ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਅਗਲੀ ਪੁੱਛਗਿੱਛ ਕੀਤੀ ਜਾਵੇਗੀ।
image From google
ਦੱਸ ਦਈਏ ਬਾਲੀਵੁੱਡ ਦੇ ਨਾਮੀ ਡਾਇਰੈਕਟਰ ਇਮਿਤਆਜ਼ ਅਲੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ‘ਤੇ ਫ਼ਿਲਮ ਬਨਾਉਣ ਜਾ ਰਹੇ ਹਨ। ਇਮਤਿਆਜ ਅਲੀ ਨੇ ਫ਼ਿਲਮ ਬਨਾਉਣ ਦੇ ਅਧਿਕਾਰ ਹਾਸਲ ਕਰ ਲਏ ਹਨ। ਦੱਸ ਦਈਏ ਕਿ ਚਮਕੀਲੇ ‘ਤੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ 1988 ਨੂੰ ਕਤਲ ਕਰ ਦਿੱਤਾ ਗਿਆ ਸੀ । ਅਮਰ ਸਿੰਘ ਚਮਕੀਲਾ ਇੱਕ ਗੀਤਕਾਰ, ਸੰਗੀਤਕਾਰ ਅਤੇ ਕਮਪੋਜ਼ਰ ਸੀ। ਪੰਜਾਬ ਦਾ ਰਹਿਣ ਵਾਲਾ, ਉਹ ਸਟੇਜ ਦੇ ਨਾਮ ਚਮਕੀਲਾ ਨਾਲ ਪ੍ਰਸਿੱਧ ਹੋਇਆ ਸੀ।
ਹੋਰ ਪੜ੍ਹੋ : ਗੈਰੀ ਸੰਧੂ ਹੋਏ ਭਾਵੁਕ ਤੇ ਮੰਗੀ ਮੁਆਫ਼ੀ, ਕਿਹਾ-‘ਸਿੱਧੂ ਮੂਸੇਵਾਲਾ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ’