‘Laung Laachi 2’: ਅਮਰ ਨੂਰੀ ਅਤੇ ਜਸਵਿੰਦਰ ਬਰਾੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Taadiyan’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur August 17th 2022 02:10 PM -- Updated: August 17th 2022 01:39 PM

‘Laung Laachi 2’movie new song Taadiyan Released: ਪੰਜਾਬੀ ਫ਼ਿਲਮਾਂ ਜੋ ਕਿ ਬੈਕ ਟੂ ਬੈਕ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਹਨ। ਕੁਝ ਫ਼ਿਲਮਾਂ ਦੇ ਸੀਕਵਲ ਵੀ ਰਿਲੀਜ਼ ਹੋ ਰਹੇ ਹਨ। ਇਸ ਸਿਲਸਿਲੇ ਦੇ ਚੱਲਦੇ ਸਾਲ 2018 ਦੀ ਸੁਪਰ ਹਿੱਟ ਫ਼ਿਲਮ ਲੌਂਗ ਲਾਚੀ ਦਾ ਦੂਜਾ ਭਾਗ ਆ ਰਿਹਾ ਹੈ। ਜਿਸ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਦਰਸ਼ਕ ਵੀ ਕਾਫੀ ਜ਼ਿਆਦਾ ਉਤਸੁਕ ਹਨ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਫ਼ਿਲਮ ਦੇ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਤਾੜੀਆਂ’ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਪੰਜਾਬੀ ਮਿਊਜ਼ਿਕ ਜਗਤ ਦੀਆਂ ਦੋ ਨਾਮੀ ਗਾਇਕਾਵਾਂ ਨੇ ਗਾਇਆ ਹੈ। ਜੀ ਹਾਂ ਇਹ ਗੀਤ ਅਮਰ ਨੂਰੀ ਅਤੇ ਜਸਵਿੰਦਰ ਬਰਾੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ : ‘Diya Aur Baati Hum’ ਫੇਮ ਇਸ ਅਦਾਕਾਰਾ ਨੇ ਖੁਦ ਨਾਲ ਹੀ ਕਰਵਾਇਆ ਵਿਆਹ, ਕਿਹਾ- 'ਮੈਨੂੰ ਮਰਦਾਂ ਦੀ ਲੋੜ ਨਹੀਂ'

amar noori image source YouTube

ਜੇ ਗੱਲ ਕਰੀਏ ਤਾੜੀਆਂ ਗੀਤ ਦੀ ਤਾਂ ਇਸ ਗੀਤ ਨੂੰ ਸੁਣ ਕੇ ਦਰਸ਼ਕਾਂ ਨੂੰ ਪੁਰਾਣੇ ਸਮੇਂ ਦੇ ਗੀਤ ਯਾਦ ਆ ਜਾਉਣਗੇ। ਇਸ ਗੀਤ ਨੂੰ ਨੀਰੂ ਬਾਜਵਾ, ਐਮੀ ਵਿਰਕ ਅਤੇ ਅੰਬਰਦੀਪ ਸਿੰਘ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਮਰ ਨੂਰੀ ਤੇ ਜਸਵਿੰਦਰ ਬਰਾੜ ਵੀ ਫੀਚਰਿੰਗ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

neeru image source YouTube

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਰਣਜੀਤ ਸਿੰਘ ਸਿੱਧੂ ਨੇ ਲਿਖੇ ਨੇ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਦੇ ਸਕਦੇ ਹੋ।

inside image of taadiyan song image source YouTube

ਨੀਰੂ ਬਾਜਵਾ,ਐਮੀ ਵਿਰਕ ਤੇ ਅੰਬਰਦੀਪ ਸਿੰਘ ਦੀ ਤਿਕੜੀ ਜੋ ਕਿ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਹੈ 19 ਅਗਸਤ 2022 ਨੂੰ। ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਲੌਂਗ ਲਾਚੀ 2 ਦੀ ਫਿਲਮ ‘ਚ ਅੰਬਰਦੀਪ, ਨੀਰੂ, ਐਮੀ ਤੋਂ ਇਲਾਵਾ ਅਮਰ ਨੂਰੀ, ਜਸਵਿੰਦਰ ਭੱਲਾ, ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।

Related Post