ਡਰਾਉਣ ਤੋਂ ਜ਼ਿਆਦਾ ਹਸਾਉਂਦਾ ਹੈ ਅਕਸ਼ੇ ਕੁਮਾਰ ਦੀ ਫ਼ਿਲਮ ‘ਲਕਸ਼ਮੀ ਬੰਬ’ ਦਾ ਟਰੇਲਰ

By  Rupinder Kaler October 9th 2020 04:28 PM

ਇਸ ਸਾਲ ਦੀ ਮੋਸਟ ਅਵੇਟਡ ਫ਼ਿਲਮ ‘ਲਕਸ਼ਮੀ ਬੰਬ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਕਿਹਾ ਜਾ ਰਿਹਾ ਸੀ ਕਿ ਇਹ ਡਰਾਉਣੀ ਫ਼ਿਲਮ ਹੈ । ਪਰ ਜਿਸ ਤਰ੍ਹਾਂ ਦਾ ਇਸ ਫ਼ਿਲਮ ਦਾ ਟਰੇਲਰ ਹੈ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਤੁਹਾਨੂੰ ਹਸਾ ਹਸਾ ਕੇ ਲੋਟ-ਪੋਟ ਕਰ ਦੇਵੇਗੀ ।

laxmmi-bomb

ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੋਂ ਇਲਾਵਾ ਹੋਰ ਕਿਰਦਾਰਾਂ ਦੀ ਕਾਮਿਕ ਐਂਟਰੀ ਵੀ ਕਮਾਲ ਦੀ ਦਿਖਾਈ ਦੇ ਰਹੀ ਹੈ । ਕਿਆਰਾ ਅਡਵਾਨੀ ਦਾ ਬੋਲਡ ਅਵਤਾਰ ਵੀ ਦਿਖਾਈ ਦਿੱਤਾ ਹੈ । ਟਰੇਲਰ ਦੀ ਸ਼ੁਰੂਆਤ ਵਿੱਚ ਅਕਸ਼ੇ ਕੁਮਾਰ ਆਪਣੀ ਗਰਲ ਫ੍ਰੈਂਡ ਦੇ ਪਰਿਵਾਰ ਵਾਲਿਆਂ ਨੂੰ ਵਿਆਹ ਲਈ ਮਨਾਉਂਦੇ ਹੋਏ ਦਿਖਾਈ ਦਿੰਦੇ ਹਨ ।

ਹੋਰ ਪੜ੍ਹੋ :

ਜਿਸ ਸੂਫ਼ੀ ਸੌਂਗ ਨੇ ਜਿੱਤਿਆ ਹੈ ਤੁਹਾਡਾ ਦਿਲ ਤਾਂ ਕਰੋ ਵੋਟ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਦੀ ਕੈਟਾਗਿਰੀ ‘Best Sufi Song’ ਲਈ

ਅਨੂਪ ਜਲੋਟਾ ਨੇ ਸਜਾਇਆ ਸਿਹਰਾ ਤੇ ਜਸਲੀਨ ਮਠਾਰੂ ਨਜ਼ਰ ਆਈ ਦੁਲਹਣ ਦੇ ਰੂਪ ‘ਚ, ਵਾਇਰਲ ਹੋ ਰਹੀ ਹੈ ਇਹ ਨਵੀਂ ਤਸਵੀਰ

laxmmi-bomb

ਜਿਸ ਵਿੱਚ ਕਮਾਲ ਦੀ ਕਮੇਡੀ ਦੇਖਣ ਨੂੰ ਮਿਲਦੀ ਹੈ । ਫ਼ਿਲਮ ਵਿੱਚ ਰਾਜੇਸ਼ ਸ਼ਰਮਾ ਨੇ ਕਿਆਰਾ ਅਡਵਾਨੀ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ । ਰਾਕੇਸ਼ ਦੀ ਸਪੈਸ਼ਲ 26 ਤੋਂ ਬਾਅਦ ਅਕਸ਼ੇ ਕੁਮਾਰ ਨਾਲ ਦੂਜੀ ਫ਼ਿਲਮ ਹੈ ।

laxmmi-bomb

ਇਹ ਫ਼ਿਲਮ 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਵੇਗੀ । ਇਸ ਦਿਨ ਅਕਸ਼ੇ ਕੁਮਾਰ ਦਾ ਜਨਮ ਦਿਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤਮਿਲ ਫ਼ਿਲਮ ਕੰਚਨਾ ਦਾ ਰੀਮੇਕ ਹੈ ।

Related Post