ਜਾਣੋ ਟਮਾਟਰ ਦੇ ਫਾਇਦੇ, ਕਈ ਬਿਮਾਰੀਆਂ ਬਿਮਾਰੀਆਂ ਨੂੰ ਕਰਦਾ ਹੈ ਦੂਰ

By  Pushp Raj January 14th 2022 06:46 PM

ਟਮਾਟਰ ਜੋ ਕਿ ਖਾਣੇ ਦੇ ਸੁਆਦ ਨੂੰ ਤਾਂ ਵਧਾਉਂਦੇ ਹਨ, ਉੱਥੇ ਹੀ ਇਹ ਸਾਡੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਹਨ। ਟਮਾਟਰ ਦੀ ਵਰਤੋਂ ਖਾਣਾ ਬਨਾਉਣ ਦੇ ਲਈ ਕੀਤੀ ਜਾਂਦੀ ਹੈ । ਇਸ ਲਈ ਇਹ ਹਰ ਘਰ ‘ਚ ਆਮ ਤੌਰ 'ਤੇ ਰੋਜ਼ਾਨਾ ਇਸਤੇਮਾਲ ਹੋਣ ਵਾਲੀ ਸਬਜ਼ੀ ਹੈ।

ਟਮਾਟਰ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਨੂੰ ਫਲ ਤੇ ਸਬਜ਼ੀ ਦੋਵੇਂ ਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਫਲ ਤੇ ਸਬਜ਼ੀ ਦੋਹਾਂ ਦੇ ਗੁਣ ਹੁੰਦੇ ਹਨ। ਟਮਾਟਰ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ, ਚਟਣੀ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ’ਚ ਵੀ ਵਰਤਿਆ ਜਾਂਦਾ ਹੈ । ਟਮਾਟਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਦਵਾਉਂਦਾ ਹੈ।

ਟਮਾਟਰ ਦੇ ਫਾਇਦੇ

teeth pain

ਦੰਦਾਂ 'ਚ ਖੂਨ ਦੀ ਸਮੱਸਿਆ

ਦੰਦਾਂ 'ਚੋਂ ਖੂਨ ਨਿਕਲਣ ਜਾਂ ਕਿਸੇ ਤਰ੍ਹਾਂ ਦੀ ਅੰਦਰੂਨੀ ਬਲੀਡਿੰਗ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ-ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾਂ ਨੂੰ ਲਾਭ ਹੁੰਦਾ ਹੈ।

ਗਠੀਏ ਦਾ ਰੋਗ

ਜ਼ਿਆਤਰ ਬਜ਼ੁਰਗ ਗਠੀਏ ਦੇ ਰੋਗ ਤੋਂ ਪੀੜਤ ਹੁੰਦੇ ਹਨ। ਅਜਿਹੇ ਵਿੱਚ ਉਹ ਇਸ ਨੂੰ ਠੀਕ ਕਰਨ ਲਈ ਹਜ਼ਾਰਾਂ ਰੁਪਏ ਖ਼ਰਚ ਕੇ ਇਲਾਜ ਕਰਵਾਉਂਦੇ ਹਨ, ਪਰ ਇਸ ਰੋਗ ਤੋਂ ਰਾਹਤ ਪਾਉਣ ਦੇ ਲਈ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ । ਹਰ ਰੋਜ਼ ਟਮਾਟਰ ਦੇ ਸੂਪ ’ਚ ਅਜਵਾਈਨ ਮਿਲਾ ਕੇ ਪੀਣ ਨਾਲ ਗਠੀਏ ਦੇ ਦਰਦ ਤੋਂ ਆਰਾਮ ਮਿਲਦਾ ਹੈ।

ਹੋਰ ਪੜ੍ਹੋ : ਜਾਣੋਂ ਸਰਦੀਆਂ ਦੇ ਮੌਸਮ 'ਚ ਗਰਮ ਪਾਣੀ ਨਾਲ ਭਾਫ਼ ਲੈਣ ਦੇ ਫਾਇਦੇ

tomato di chatni

ਕਬਜ਼ ਦੀ ਸਮੱਸਿਆ

ਜ਼ਿਆਦਾਤਰ ਲੋਕ ਕਬਜ਼ ਵਰਗੀ ਬਿਮਾਰੀ ਤੋਂ ਪੀੜਤ ਹੁੰਦੇ ਹਨ। ਟਮਾਟਰ ਦੇ ਸੇਵਨ ਨਾਲ ਕਬਜ਼ ਦੀ ਪਰੇਸ਼ਾਨੀ ਵੀ ਠੀਕ ਹੋ ਜਾਂਦੀ ਹੈ । ਟਮਾਟਰ ਨੂੰ ਕਾਲੀ ਮਿਰਚ ਦੇ ਨਾਲ ਸੇਵਨ ਕਰਨ ਦੇ ਨਾਲ ਕਬਜ਼ ਦੂਰ ਹੁੰਦੀ ਹੈ।

tomato paste good for face mask

ਖੂਨ ਦੀ ਕਮੀ

ਜ਼ਿਆਦਾਤਰ ਔਰਤਾਂ ਵਿੱਚ ਐਨੀਮੀਆ ਜਾਂ ਖੂਨ ਦੀ ਕਮੀ ਹੁੰਦੀ ਹੈ। ਇਸ ਦੇ ਚੱਲਦੇ ਉਹ ਨੂੰ ਗਰਭਅਵਸਥਾ ਦੌਰਾਨ ਜਾਂ ਆਮ ਤੌਰ 'ਤੇ ਅਨੀਮੀਆ ਤੋਂ ਪੀੜਤ ਹੋ ਜਾਂਦੀਆ ਹਨ। ਖੂਨ ਦੀ ਕਮੀ ਹੋਣ 'ਤੇ ਰੋਜ਼ਾਨਾ ਟਮਾਟਰ ਨੂੰ ਭੋਜਨ ਦੇ ਨਾਲ ਸਲਾਦ ਦੇ ਤੌਰ 'ਤੇ ਲੈਣਾ ਚਾਹੀਦਾ ਹੈ। ਟਮਾਟਰ ਵਿੱਚ ਵਿਟਾਮਿਨ ਤੇ ਆਈਰਨ ਦੀ ਮਾਤਰਾ ਵੱਧ ਹੁੰਦੀ ਹੈ ਤੇ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।

ਹੋਰ ਪੜ੍ਹੋ : ਬਿਮਾਰ ਲੋਕਾਂ ਦਾ ਭੋਜਨ ਹੀ ਨਹੀਂ ਸਗੋਂ ਸੰਪੂਰਨ ਖੁਰਾਕ ਹੈ ਦਲੀਆ ਜਾਣੋ ਕਿਵੇਂ

dry skin dry skin

ਸਕਿਨ ਕੇਅਰ ਲਈ ਲਾਭਦਾਇਕ

ਟਮਾਟਰ ’ਚ ਵਿਟਾਮਿਨ-A, B, C ਅਤੇ K ਮੌਜੂਦ ਹੁੰਦੇ ਹਨ । ਇਹ ਆਈਲੀ ਸਕਿਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ।ਇਸ ਨੂੰ ਹਰ ਰੋਜ਼ ਚਿਹਰੇ ’ਤੇ ਲਗਾਉਣ ਨਾਲ ਮੁਹਾਸੇ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਤੇ ਚਿਹਰੇ ਤੇ ਨਿਖਾਰ ਆ ਜਾਂਦਾ ਹੈ ।

Related Post