ਬਿਮਾਰ ਲੋਕਾਂ ਦਾ ਭੋਜਨ ਹੀ ਨਹੀਂ ਸਗੋਂ ਸੰਪੂਰਨ ਖੁਰਾਕ ਹੈ ਦਲੀਆ ਜਾਣੋ ਕਿਵੇਂ

written by Pushp Raj | January 12, 2022

ਜੇਕਰ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਡਾਕਟਰ ਉਸ ਨੂੰ ਅਸਾਨੀ ਤੇ ਜਲਦੀ ਪਚਣ ਵਾਲਾ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਚੋਂ ਇੱਕ ਹੈ ਦਲਿਆ। ਅਕਸਰ ਅਸੀਂ ਖਿੱਚੜੀ, ਦਲੀਆ ਆਦਿ ਨੂੰ ਬਿਮਾਰ ਲੋਕਾਂ ਦਾ ਭੋਜਨ ਹੀ ਮੰਨਦੇ ਹਾਂ, ਪਰ ਅਜਿਹਾ ਨਹੀਂ ਹੈ। ਦਲਿਆ ਮਹਿਜ਼ ਬਿਮਾਰ ਲੋਕਾਂ ਦਾ ਭੋਜਨ ਨਹੀਂ ਸਗੋਂ ਇੱਕ ਸੰਪੂਰਨ ਖੁਰਾਕ ਹੈ।

ਪੇਟ ਖਰਾਬ ਹੋਵੇ, ਬੁਖਾਰ ਹੋਵੇ ਜਾਂ ਕੋਈ ਹੋਰ ਬੀਮਾਰੀ ਹੋਵੇ, ਖੁਰਾਕ ਦੇ ਰੂਪ 'ਚ ਡਾਕਟਰ ਅਤੇ ਘਰ ਦੇ ਬਜ਼ੁਰਗ ਲੋਕਾਂ ਨੂੰ ਦਲੀਆ ਖਾਣ ਦੀ ਹੀ ਸਲਾਹ ਦਿੰਦੇ ਹਨ। ਇਹ ਨਾਂ ਮਹਿਜ਼ ਪਚਣ 'ਚ ਆਸਾਨ ਹੁੰਦਾ ਹੈ ਸਗੋਂ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ ਜਿਵੇਂ ਨਮਕੀਨ ਦਾਲ ਦਾ ਦਲੀਆ, ਦੁੱਧ ਦੇ ਨਾਲ ਮਿੱਠਾ ਦਲੀਆ, ਸਬਜ਼ੀ ਦੇ ਨਾਲ ਦਲੀਆ ਆਦਿ।

ਦਲੀਆ ਇੱਕ ਅਜਿਹਾ ਭੋਜਨ ਹੈ, ਜਿਸ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਤੁਸੀਂ ਭੋਜਨ, ਲਿਕਵਿਡ ਤੇ ਹੋਰਨਾਂ ਕਈ ਤਰ੍ਹਾਂ ਦੀ ਡਿਸ਼ਾਂ ਬਣਾ ਕੇ ਇਸਤੇਮਾਲ ਕਰ ਸਕਦੇ ਹੋ। ਦਲੀਆ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਪੌਸ਼ਟਿਕ ਤੱਤਾਂ ਨਾਲ ਭਰਪੂਰ
ਦਲੀਆ ਸੁੱਕੇ ਅਨਾਜਾਂ ਦਾ ਇੱਕ ਮੋਟਾ ਰੂਪ ਹੈ। ਇਸ ਨੂੰ ਕਣਕ, ਚੌਲ, ਬਾਜਰਾ, ਮੱਕੀ ਅਤੇ ਜਵਾਰ ਆਦਿ ਨਾਲ ਤਿਆਰ ਕੀਤਾ ਜਾਂਦਾ ਹੈ। ਜ਼ਿਆਦਾਤਰ ਲੋਕ ਕਣਕ ਦਾ ਦਲੀਆ ਖਾਣਾ ਪਸੰਦ ਕਰਦੇ ਹਨ। ਇਸ 'ਚ ਫਾਈਬਰ, ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਬੀ1, ਬੀ2, ਖਣਿਜ, ਮੈਗਨੀਸ਼ੀਅਮ, ਮੈਂਗਨੀਜ਼, ਕੈਲਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਦਲੀਆ ਯਾਨੀ ਓਟਮੀਲ ਦਾ ਸੇਵਨ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ
ਰੋਜ਼ਾਨਾ ਇੱਕ ਕੌਲੀ ਦਲੀਆ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਪਰ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਅਸਲ 'ਚ ਓਟਮੀਲ 'ਚ ਮੌਜੂਦ ਪ੍ਰੋਟੀਨ ਨੂੰ ਪਚਣ 'ਚ ਕਾਫੀ ਸਮਾਂ ਲੱਗਦਾ ਹੈ, ਜਿਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।

 

ਪੇਟ ਦੀਆਂ ਬਿਮਾਰੀਆਂ ਤੋਂ ਰਾਹਤ
ਇਸ ਦਾ ਸੇਵਨ ਕਬਜ਼ ਜਾਂ ਪਾਚਨ ਸਬੰਧੀ ਹੋਰ ਸਮੱਸਿਆਵਾਂ 'ਚ ਵੀ ਮਦਦਗਾਰ ਹੁੰਦਾ ਹੈ। ਇਸ 'ਚ ਮੌਜੂਦ ਹਾਈ ਫਾਈਬਰ ਪਾਚਨ ਕਿਰਿਆ 'ਚ ਮਦਦ ਕਰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ 'ਚ ਰਾਹਤ ਦਿੰਦਾ ਹੈ। ਹਾਲਾਂਕਿ ਓਟਮੀਲ ਨੂੰ ਪਚਣ 'ਚ ਜ਼ਿਆਦਾ ਸਮਾਂ ਲੱਗਦਾ ਹੈ, ਪਰ ਇਸ ਦਾ ਪਾਚਨ ਆਸਾਨ ਹੁੰਦਾ ਹੈ, ਯਾਨੀ ਪਾਚਨ ਤੰਤਰ ਨੂੰ ਇਸ ਨੂੰ ਪਚਾਉਣ ਲਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇਸ ਲਈ, ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਅਤੇ ਬਜ਼ੁਰਗਾਂ ਨੂੰ ਦਲੀਏ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ : ਜਾਣੋਂ ਸਰਦੀਆਂ ਦੇ ਮੌਸਮ 'ਚ ਗਰਮ ਪਾਣੀ ਨਾਲ ਭਾਫ਼ ਲੈਣ ਦੇ ਫਾਇਦੇ

ਗਰਭਵਤੀ ਔਰਤਾਂ ਲਈ ਚੰਗਾ ਭੋਜਨ
ਦਲੀਏ ਦਾ ਸੇਵਨ ਗਰਭਵਤੀ ਔਰਤਾਂ ਲਈ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਗਰਭ ਅਵਸਥਾ ਦੌਰਾਨ ਦਲੀਏ ਦਾ ਨਿਯਮਤ ਸੇਵਨ ਕਰਨ ਨਾਲ ਔਰਤ ਵਿੱਚ ਥਕਾਵਟ ਅਤੇ ਕਮਜ਼ੋਰੀ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਗਰਭ ਵਿੱਚ ਬੱਚੇ ਦੀਆਂ ਹੱਡੀਆਂ ਦੇ ਵਿਕਾਸ 'ਚ ਮਦਦ ਮਿਲਦੀ ਹੈ।

ਬੱਚਿਆਂ ਦੀ ਗ੍ਰੋਥ 'ਚ ਮਦਦਗਾਰ
ਦਲੀਏ ਵਿੱਚ ਵਿਟਾਮਿਨ, ਖਣਿਜ, ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਵੱਡੇ ਹੋ ਰਹੇ ਬੱਚਿਆਂ ਲਈ ਇੱਕ ਆਦਰਸ਼ ਭੋਜਨ ਮੰਨਿਆ ਜਾਂਦਾ ਹੈ। ਇਸ ਨਾਲ ਬੱਚੇ ਦੇ ਸਰੀਰ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ। ਬੱਚੇ ਦੇ ਜਨਮ ਤੋਂ 6 ਮਹੀਨਿਆਂ ਬਾਅਦ, ਇਸ ਨੂੰ ਭੋਜਨ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਹੈ।

You may also like