ਬੀਤੇ ਸਮੇਂ ਨੂੰ ਯਾਦ ਕਰ ਇਸ ਗਾਇਕ ਦੀਆਂ ਅੱਖਾਂ ਹੋ ਜਾਂਦੀਆਂ ਨੇ ਨਮ,ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਜੂ

By  Shaminder May 22nd 2019 03:17 PM

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗਾਇਕ ਬਾਰੇ ਦੱਸਣ ਜਾ ਰਹੇ ਹਾਂ ਜੋ ਸੰਘਰਸ਼ ਦੀ ਭੱਠੀ 'ਚ ਤਪ ਕੇ ਸੋਨਾ ਬਣਿਆ ਹੈ । ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਲਹਿੰਬਰ ਹੁਸੈਨਪੁਰੀ ਇੱਕ ਅਜਿਹੇ ਗਾਇਕ ਜੋ ਮਿਹਨਤ ਅਤੇ ਸੰਘਰਸ਼ ਦੀ ਭੱਠੀ ‘ਚ ਤਪ ਕੇ ਸੋਨਾ ਬਣ ਗਏ । ਇਸ ਗਾਇਕ ਦਾ ਜਨਮ ਜੁਲਾਈ ਉੱਨੀ ਸੌ ਸਤੱਤਰ ‘ਚ ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਹੋਇਆ ਸੀ ।

ਹੋਰ ਵੇਖੋ :ਪੰਜਾਬੀ ਰੰਗ ‘ਚ ਰੰਗੇ ਗਏ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਪੰਜਾਬੀ ਗਾਣੇ ‘ਤੇ ਪਾਇਆ ਭੰਗੜਾ,ਵੇਖੋ ਵੀਡੀਓ

lehmber hussainpuri के लिए इमेज परिणाम

ਪਰ ਉਸ ਤੋਂ ਬਾਅਦ ਉਹ ਪੰਜਾਬ ਦੇ ਸ਼ਹਿਰ ਜਲੰਧਰ ਕੋਲ ਸਥਿਤ ਇੱਕ ਪਿੰਡ ਕੋਲ ਆ ਕੇ ਵੱਸ ਗਏ ਸਨ । ਪਰ ਲਹਿੰਬਰ ਹੁਸੈਨਪੁਰੀ ਅੱਜ ਜਿਸ ਮੁਕਾਮ ‘ਤੇ ਹਨ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਲੰਬਾ ਅਤੇ ਕਰੜਾ ਸੰਘਰਸ਼ ਕਰਨਾ ਪਿਆ ਸੀ । ਲਹਿੰਬਰ ਹੁਸੈਨਪੁਰੀ ਨੇ ਕਿੰਨਾ ਲੰਬਾ ਸੰਘਰਸ਼ ਕਰਨਾ ਪਿਆ ਇਹ ਉਨ੍ਹਾਂ ਦੀ ਜ਼ੁਬਾਨੀ ਤੁਹਾਨੂੰ ਸੁਣਾਵਾਂਗੇ ।

lehmber hussainpuri के लिए इमेज परिणाम

ਦਰਅਸਲ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸੁਪਰ ਸਟਾਰ ‘ਚ ਇੱਕ ਵਾਰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ।ਘਰ ‘ਚ ਚਾਰ ਭਰਾ ਅਤੇ ਪਿਤਾ ਸਨ । ਜਦਕਿ ਮਾਂ ਅਤੇ ਕੋਈ ਵੀ ਭੈਣ ਨਾਂ ਹੋਣ ਕਾਰਨ ਘਰ ਦਾ ਸਾਰਾ ਕੰਮ ਕਾਜ ਉਨ੍ਹਾਂ ਨੂੰ ਖੁਦ ਹੀ ਕਰਨਾ ਪੈਂਦਾ ਸੀ ਅਤੇ ਰੋਟੀ ਤੱਕ ਲਹਿੰਬਰ ਪਕਾਉਂਦੇ ਸਨ ।ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ।

https://www.youtube.com/watch?v=4sehqCuhkeI

ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਬਾਲਪਣ ‘ਚ ਹੀ ਸ਼ੁਰੂ ਹੋ ਗਈ ਸੀ ।ਪਿੰਡ ਦੇ ਸਕੂਲ ‘ਚ ਪੜਨ ਵਾਲੇ ਲਹਿੰਬਰ ਨੇ ਸਕੂਲ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਇਸ ਤੋਂ ਇਲਾਵਾ ਘਰ ਦੇ ਗੁਜ਼ਾਰੇ ਲਈ ਵੀ ਉਨ੍ਹਾਂ ਨੂੰ ਮਿਹਨਤ ਕਰਨੀ ਪੈਂਦੀ ਸੀ ,ਖੇਤਾਂ ‘ਚ ਵਾਢੀ ਵੇਲੇ ਉਹ ਕੰਬਾਇਨਾਂ ਦੇ ਪਿੱਛੇ ਸਿੱਟੇ ਇੱਕਠੇ ਕਰਦੇ ਅਤੇ ਉਨ੍ਹਾਂ ਚੋਂ ਦਾਣੇ ਕੱਢ ਕੇ ਵੇਚ ਕੇ ਪੈਸੇ ਜਮਾ ਕਰਦੇ ਅਤੇ ਜੇ ਕਦੇ ਕੋਈ ਕੁਲਫੀ ਜਾਂ ਹੋਰ ਚੀਜ਼ ਖਾਣ ਦਾ ਮਨ ਹੁੰਦਾ ਤਾਂ ਉਨ੍ਹਾਂ ਪੈਸਿਆਂ ਚੋਂ ਹੀ ਕੁਝ ਖਾਣ ਲਈ ਲੈ ਲੈਂਦੇ । ਅੱਜ ਵੀ ਸੰਘਰਸ਼ ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਉਹ ਭਾਵੁਕ ਹੋ ਜਾਂਦੇ ਨੇ ।

Related Post