‘Lekh’ OTT Release : ਕੀ OTT Platform 'ਤੇ ਰਿਲੀਜ਼ ਹੋਵੇਗੀ ਗੁਰਨਾਮ ਭੁੱਲਰ ਦੀ ਫ਼ਿਲਮ ਲੇਖ? ਪੜ੍ਹੋ ਪੂਰੀ ਖ਼ਬਰ

By  Pushp Raj March 28th 2022 04:55 PM

ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਅਤੇ ਤਾਨੀਆ ਦੀ ਆਉਣ ਵਾਲੇ ਰੋਮੈਂਟਿਕ ਫ਼ਿਲਮ 'ਲੇਖ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹਨ। ਇਹ ਫ਼ਿਲਮ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਇਹ ਫਿਲਮ 1 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

ਪੰਜਾਬੀ ਫ਼ਿਲਮ 'ਲੇਖ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ ਅਤੇ ਦੁਨੀਆ ਭਰ ਦੇ ਲੋਕ ਇਸ ਫ਼ਿਲਮ ਨੂੰ ਦੇਖਣਾ ਚਾਹੁੰਦੇ ਹਨ। ਦਰਸ਼ਕਾਂ ਨੂੰ ਉਮੀਦ ਹੈ ਕਿ ਫਿਲਮ ਨਿਰਮਾਤਾ ਇਸ ਮੋਸਟਅਵੇਟਿਡ ਫ਼ਿਲਮ 'ਲੇਖ' ਨੂੰ OTT ਪਲੇਟਫਾਰਮ 'ਤੇ ਵੀ ਜ਼ੁਰੂਰ ਰਿਲੀਜ਼ ਕਰਨਗੇ, ਪਰ ਕੀ ਨਿਰਮਾਤਾ ਇਸ ਨੂੰ OTT 'ਤੇ ਰਿਲੀਜ਼ ਕਰਨਗੇ, ਅਤੇ ਜੇਕਰ ਹਾਂ, ਤਾਂ ਕਿੱਥੇ?

ਇਹ ਫ਼ਿਲਮ 1 ਅਪ੍ਰੈਲ ਨੂੰ ਭਾਰਤੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦਰਸ਼ਕ ਇਸ ਦਾ ਲੰਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਹ ਇੱਕ ਰੋਮੈਂਟਿਕ ਡਰਾਮੇ 'ਤੇ ਅਧਾਰਿਤ ਫ਼ਿਲਮ ਜੋ ਕਿ ਦੋ ਨੌਜਵਾਨਾਂ ਰਾਜਵੀਰ ਤੇ ਰੌਣਕ ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ।

'ਲੇਖ' OTT ਰਿਲੀਜ਼ : ਗੁਰਨਾਮ, ਤਾਨੀਆ ਸਟਾਰਰ ਰੋਮੈਂਟਿਕ ਡਰਾਮੇ 'ਤੇ ਅਧਾਰਿਤ ਇਸ ਫ਼ਿਲਮ ਨੂੰ ਕਿੱਥੇ ਦੇਖ ਸਕਦੇ ਹੋ?

ਕੀ Amazon Prime 'ਤੇ ਰਿਲੀਜ਼ ਹੋਵੇਗੀ ਫ਼ਿਲਮ 'ਲੇਖ'?

ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ, ਦਰਸ਼ਕਾਂ ਲਈ ਇਸ ਨੂੰ ਐਮਾਜ਼ਾਨ ਪ੍ਰਾਈਮ 'ਤੇ ਦੇਖਣ ਦਾ ਕੋਈ ਮੌਕਾ ਨਹੀਂ ਹੈ।

ਕੀ 'ਲੇਖ' Disney Plus Hotstar 'ਤੇ ਹੋਵੇਗੀ ਉਪਲਬਧ ?

ਨਹੀਂ, ਇਹ ਬਿਲਕੁਲ ਨਹੀਂ ਹੋਣ ਵਾਲਾ ਹੈ। ਫਿਲਹਾਲ, ਨਿਰਮਾਤਾਵਾਂ ਨੇ ਫਿਲਮ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਤਾਨੀਆ ਦੀ ਫ਼ਿਲਮ ਲੇਖ ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਕੀ 'ਲੇਖ' ਨੂੰ Zee5 Original 'ਤੇ ਉਪਲਬਧ ਕਰਵਾਇਆ ਜਾਵੇਗਾ?

ਆਮ ਤੌਰ 'ਤੇ, ਪੰਜਾਬੀ ਫਿਲਮਾਂ Zee5 Original 'ਤੇ ਰਿਲੀਜ਼ ਹੁੰਦੀਆਂ ਹਨ ਪਰ 'ਲੇਖ' ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਰਿਲੀਜ਼ ਕਰਨ ਲਈ ਕੋਈ ਵੱਡਾ OTT ਪਲੇਟਫਾਰਮ ਨਹੀਂ ਚੁਣਿਆ ਹੈ। ਐਮਾਜ਼ਾਨ ਪ੍ਰਾਈਮ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਤਰ੍ਹਾਂ, 'ਲੇਖ' ਦੀ ਟੀਮ ਨੇ ਫਿਲਮ ਨੂੰ Zee5 ਓਰਿਜਨਲ 'ਤੇ ਰਿਲੀਜ਼ ਕਰਨ ਦਾ ਐਲਾਨ ਨਹੀਂ ਕੀਤਾ।

ਹੁਣ ਸਵਾਲ ਇਹ ਆਉਂਦਾ ਹੈ ਕਿ ਕਿਸੇ ਹੋਰ 'OTT ਪਲੇਟਫਾਰਮ' 'ਤੇ ਫ਼ਿਲਮ 'ਲੇਖ' ਰਿਲੀਜ਼ ਹੋ ਸਕਦੀ ਹੈ?

ਨਹੀਂ, ਐਮਾਜ਼ਾਨ ਪ੍ਰਾਈਮ, ਡਿਜ਼ਨੀ ਹੌਟਸਟਾਰ, ਅਤੇ ਜ਼ੀ 5, ਤਾਂ ਕਿੱਥੇ? ਕਿਤੇ ਨਹੀਂ। ਲੇਖ ਕਾਸਟ—ਗੁਰਨਾਮ ਭੁੱਲਰ, ਤਾਨੀਆ ਨੇ ਪੀਟੀਸੀ ਪੰਜਾਬੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਕਿ ਇਹ ਫ਼ਿਲਮ ਸਿਰਫ ਵੱਡੇ ਪਰਦੇ ਲਈ ਬਣਾਈ ਗਈ ਹੈ ਅਤੇ ਇਸ ਫ਼ਿਲਮ ਨੂੰ ਕਿਸੇ ਵੀ OTT ਪਲੇਟਫਾਰਮ 'ਤੇ ਰਿਲੀਜ਼ ਨਹੀਂ ਕੀਤਾ ਜਾਵੇਗਾ।

Related Post