
ਪੰਜਾਬ ਦੇ ਮਸ਼ਹੂਰ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਆਪਣੀ ਨਵੀਂ ਫ਼ਿਲਮ 'ਲੇਖ' (LEKH) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਤਾਨੀਆ (Tania) ਵੀ ਨਜ਼ਰ ਆਵੇਗੀ। ਅੱਜ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਗੁਰਨਾਮ ਭੁੱਲਰ ਅਤੇ ਤਾਨੀਆ ਆਉਣ ਵਾਲੀ ਪੰਜਾਬੀ ਫ਼ਿਲਮ 'ਲੇਖ' ਦੇ ਨਾਲ ਆਪਣੇ ਦਰਸ਼ਕਾਂ ਦੇ ਨਾਲ ਰੁਬਰੂ ਹੋਣ ਲਈ ਤਿਆਰ ਹਨ। ਫ਼ਿਲਮ ਦੇ ਪਹਿਲੇ ਗੀਤ 'ਉੱਡ ਗਿਆ' ਤੋਂ ਬਾਅਦ ਇਸ ਦੇ ਟ੍ਰੇਲਰ ਨੂੰ ਵੀ ਕਾਫੀ ਪਿਆਰ ਮਿਲ ਰਿਹਾ ਹੈ।
ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਫ਼ਿਲਮ ਮੇਕਰਸ ਨੇ ਫ਼ਿਲਮ ਦਾ ਇੱਕ ਟ੍ਰੇਲਰ ਜਾਰੀ ਕਰ ਦਿੱਤਾ ਹੈ। ਇਸ ਵਿੱਚ ਗੁਰਨਾਮ ਭੁੱਲਰ ਤੇ ਤਾਨੀਆ ਇਸ ਕਹਾਣੀ ਦੇ ਮੁਖ ਕਿਰਦਾਰ ਰਾਜਵੀਰ ਤੇ ਰੌਣਕ ਦਾ ਕਿਰਦਾਰ ਅਦਾ ਕਰ ਰਹੇ ਹਨ। ਇਹ ਕਹਾਣੀ ਦੋ ਪ੍ਰੇਮੀਆਂ ਰਾਜਵੀਰ (ਗੁਰਨਾਮ ਭੁੱਲਰ) ਅਤੇ ਰੌਣਕ (ਤਾਨੀਆ ) ਦੀ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ।

ਟ੍ਰੇਲਰ ਦੀ ਸ਼ੁਰੂਆਤ ਗੁਰਨਾਮ ਭੁੱਲਰ ਅਤੇ ਤਾਨੀਆ ਨਾਲ ਸਕੂਲ ਵਿੱਚ ਖੇਡਦੇ ਅਤੇ ਮਸਤੀ ਕਰਦੇ ਹੋਏ ਹੁੰਦੀ ਹੈ। ਜਗਦੀਪ ਸਿੱਧੂ ਵੱਲੋਂ ਲਿਖੀ ਗਈ ਇਹ ਫ਼ਿਲਮ ਇੱਕ ਅਨੋਖੀ ਪ੍ਰੇਮ ਕਹਾਣੀ ਹੋਣ ਦਾ ਵਾਅਦਾ ਕਰਦੀ ਹੈ।
ਫ਼ਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਮਨਵੀਰ ਬਰਾੜ, ਜੋ ਇਸ ਤੋਂ ਪਹਿਲਾਂ ਜਗਦੀਪ ਸਿੱਧੂ ਨਾਲ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਫ਼ਿਲਮ ਲੇਖ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫ਼ਿਲਮ 1 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।

"ਉੱਡ ਗਿਆ ਗੀਤ" ਦੇ ਰਿਲੀਜ਼ ਹੋਣ ਮਗਰੋਂ ਗੁਰਨਾਮ ਭੁੱਲਰ ਤੇ ਤਾਨਿਆ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੋਹਾਂ ਕਲਾਕਾਰਾਂ ਦੇ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ।