ਆਓ ਘਰ ‘ਚ ਬਣਾਈਏ ਮਿਕਸਡ ਵੈਜੀਟੇਬਲ ਸੂਪ

By  Lajwinder kaur January 8th 2021 06:35 PM -- Updated: January 8th 2021 06:18 PM

ਸਰਦੀਆਂ ‘ਚ ਹਰ ਕੋਈ ਗਰਮਾ ਗਰਮ ਸੂਪ ਪੀਣਾ ਪਸੰਦ ਕਰਦਾ ਹੈ । ਸੂਪ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਨੇ । ਘਰ ‘ਚ ਪਈਆਂ ਸਬਜ਼ੀਆਂ ਤੋਂ ਤੁਸੀਂ ਬਹੁਤ ਹੀ ਆਸਾਨ ਢੰਗ ਨਾਲ ਮਿਕਸਡ ਵੈਜੀਟੇਬਲ ਸੂਪ ਬਣਾ ਸਕਦੇ ਨੇ । ਘਰ ‘ਚ ਬਣਿਆ ਸੂਪ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ।

mix veg soup photo

ਸਮੱਗਰੀ : ਮੱਖਣ ਦਾ ਇੱਕ ਚਮਚ, ਇੱਕ ਪਿਆਜ ਬਾਰੀਕ ਕੱਟਿਆ ਹੋਇਆ, ਲੱਸਣ ਤੇ ਅਦਰਕ ਦਾ ਪੇਸਟ, ਦੋ ਗਾਜਰ, ਦੋ ਕਪ ਮਿਕਸਡ ਵੈਜਿਟੇਬਲ (ਗੋਭੀ, ਜ਼ੁਕੀਨੀ ਅਤੇ ਫਰੈਂਚਬੀਨਸ), ਲੂਣ ਸਵਾਦ ਅਨੁਸਾਰ, ਟਮਾਟਰ - 4, ਫਰੋਜਨ ਮੱਕੀ ਦੇ ਦਾਣੇ ।

mix vegitable soup

ਵਿਧੀ : ਪੈਨ ਵਿੱਚ ਤੇਲ ਗਰਮ ਕਰਨ ਤੋਂ ਬਾਅਦ ਉਸ ਵਿਚ ਪਿਆਜ ਅਤੇ ਲੱਸਣ ਤੇ ਅਦਰਕ ਦਾ ਪੇਸਟ ਪਾਓ। ਇਸ ਕੁਝ ਸਮੇਂ ਲਈ ਭੁੰਨ ਲਵੋ । ਹੁਣ ਸਾਰੀ ਸਬਜ਼ੀਆਂ ਪਾ ਕੇ ਦੋ ਮਿੰਟ ਤੱਕ ਭੁੰਨੋ। ਹੁਣ ਇਸ ਵਿਚ ਲੂਣ ਪਾਓ । ਵੈਜਿਟੇਬਲ ਸਟਾਕ ਬਣਾਉਣ ਲਈ ਪਾਣੀ ਵਿਚ ਟਮਾਟਰ ਅਤੇ ਤੇਜ਼ਪੱਤਾ ਪਾ ਕੇ ਦਸ - ਬਾਰਾਂ ਮਿੰਟ ਲਈ ਪਕਾਓ। ਬਾਅਦ ਵਿਚ ਛਾਣ ਕੇ ਇਸ ਪਾਣੀ ਦਾ ਸਟਾਕ ਬਣਾਓ। ਇਹਨਾਂ ਸਬਜ਼ੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਹੁਣ ਪੈਨ ਵਿਚ ਸਟਾਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਚਲਾਓ ਤੇ ਪੰਜ ਮਿੰਟ ਤੱਕ ਪਕਾਓ । ਇਸ ਤੋਂ ਬਾਅਦ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ ਤੇ ਥੋੜਾ ਜਿਹਾ ਬਾਰੀਕ ਕੱਟਿਆ ਹੋਇਆ ਪਨੀਰ ਪਾ ਦਿਓ । ਮਿਕਸਡ ਵੈਜੀਟੇਬਲ ਸੂਪ ਤਿਆਰ ਹੈ । ਇਸ ਨੂੰ ਗਰਮਾ ਗਰਮ ਪੀਓ ।

vegetable soup

Related Post