ਗੁਰਲੇਜ਼ ਅਖ਼ਤਰ ਦੇ ਨਵੇਂ ਗੀਤ 'ਲਾਈਟ ਆਫ਼' ਨੂੰ ਸਰੋਤਿਆਂ ਦਾ ਮਿਲ ਰਿਹਾ ਹੁੰਗਾਰਾ

By  Shaminder June 1st 2019 03:21 PM

ਗੁਰਲੇਜ਼ ਅਖ਼ਤਰ ਦਾ ਨਵੇਂ ਗੀਤ 'ਲਾਈਟ ਆਫ਼' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਦਿਨ ਹੀ ਹੋਏ ਨੇ ਪਰ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਗਾਇਕ ਗੈਰੀ ਸੰਧੂ ਦੀ ਇਸ ਵੀਡਿਓ ਨੂੰ ਦੇਖਕੇ ਤੁਸੀਂ ਵੀ ਕਹੋਗੇ ਕਮਾਲ ਹੈ !

https://www.youtube.com/watch?v=Iz96nOaMGiI&feature=youtu.be&fbclid=IwAR3wRFMbysbjPq5w_bQ0f---ZvcmuR7KclxIIw2hpyPEmEETUQEP2Q2XpdE

ਕਰਮਜੀਤ ਵਿਰਦੀ ਨਾਲ ਆਏ ਇਸ ਗੀਤ 'ਚ ਉਨ੍ਹਾਂ ਨੇ ਸ਼ਰਾਬੀ ਪਤੀ ਦੀ ਗੱਲ ਕੀਤੀ ਹੈ ਜੋ ਦੋਸਤਾਂ ਦੇ ਝਾਂਸੇ 'ਚ ਆ ਕੇ ਸ਼ਰਾਬ ਪੀ ਲੈਂਦਾ ਹੈ ਅਤੇ ਇਹੀ ਕਾਰਨ ਬਣਦਾ ਹੈ ਪਤੀ ਪਤਨੀ ਦਰਮਿਆਨ ਖੱਟੀ ਮਿੱਠੀ ਨੋਕ ਝੋਕ ਦਾ ਕਾਰਨ ।

https://www.instagram.com/p/Bx2m_kBHVZQ/

ਦੱਸ ਦਈਏ ਕਿ ਗੁਰਲੇਜ਼ ਅਖਤਰ ਏਨੀਂ ਦਿਨੀਂ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਛਾਈ ਹੋਈ ਹੈ । ਹਰ ਗਾਇਕ ਉਨ੍ਹਾਂ ਨਾਲ ਆਪਣਾ ਗੀਤ ਕੱਢਣਾ ਚਾਹੁੰਦਾ ਹੈ ।ਗੁਰਲੇਜ਼ ਅਖਤਰ ਨੇ ਇਸ ਗੀਤ ਦਾ ਪੋਸਟਰ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ । ਲਾਈਟ ਆਫ਼ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਲੈ ਕੇ ਸਰੋਤੇ ਵੀ ਕਾਫੀ ਉਤਸ਼ਾਹਿਤ ਹਨ ।

Related Post