‘Jatt Bukda Fire’ ਗੀਤ ਹੋਇਆ ਰਿਲੀਜ਼, ਗਿੱਪੀ ਗਰੇਵਾਲ ਤੇ ਸੁਲਤਾਨ ਦੀ ਜੋੜੀ ਪਾ ਰਹੀ ਹੈ ਧੱਕ, ਦੇਖੋ ਵੀਡੀਓ

By  Lajwinder kaur September 7th 2021 02:20 PM -- Updated: September 7th 2021 02:01 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ Gippy Grewal  ਏਨੀਂ ਦਿਨੀਂ ਆਪਣੀ ਮਿਊਜ਼ਿਕ ਐਲਬਮ ‘Limited Edition’ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਇਸ ਐਲਬਮ ‘ਚੋਂ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦਾ ਰੁਬਰੂ ਹੋ ਰਹੇ ਨੇ। ਗਿੱਪੀ ਆਪਣੇ ਨਵੇਂ ਗੀਤ ‘ਜੱਟ ਬੁਕਦਾ ਫਿਰੇ’ Jatt Bukda Fire ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ।

ਹੋਰ ਪੜ੍ਹੋ :  ਅਮਰਿੰਦਰ ਗਿੱਲ ਹੋਏ ਭਾਵੁਕ, ਪਿਆਰੀ ਜਿਹੀ ਪੋਸਟ ਪਾ ਕੇ ‘ਜੁਦਾ 3’ ਤੇ ‘ਚੱਲ ਮੇਰਾ ਪੁੱਤ-2’ ਲਈ ਕੀਤਾ ਦਿਲੋਂ ਧੰਨਵਾਦ

singer gippy grewal Image Source: youtube

ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ ਤੇ ਰੈਪਰ ਸੁਲਤਾਨ Sultaan ਨੇ ਆਪਣੇ ਰੈਪ ਦਾ ਤੜਕਾ ਲਗਾਇਆ ਹੈ। ਦਰਸ਼ਕਾਂ ਨੂੰ ਦੋਵਾਂ ਗਾਇਕਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਚ ਇੱਕ ਹੋਰ ਮੋੜ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਗੀਤ ਦੇ ਅਖੀਰ ‘ਚ ਦੱਸਿਆ ਗਿਆ ਹੈ ਕਿ ਅਜੇ ਇਸ ਗੀਤ ਦਾ ਇੱਕ ਹੋਰ ਭਾਗ ਦੇਖਣ ਨੂੰ ਮਿਲੇਗਾ।

ਹੋਰ ਪੜ੍ਹੋ : ਕਰਤਾਰ ਚੀਮਾ ਦੀ ਆਉਣ ਵਾਲੀ ਨਵੀਂ ਫ਼ਿਲਮ ‘ਥਾਣਾ ਸਦਰ’ ਦਾ ਧਮਾਕੇਦਾਰ, ਰੋਮਾਂਚਕ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ Mani Longia ਨੇ ਲਿਖੇ ਨੇ ਤੇ ਮਿਊਜ਼ਿਕ Bhinda Aujla ਨੇ ਦਿੱਤਾ ਹੈ। ਹੈਰੀ ਚਾਹਲ ਵੱਲੋਂ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਹੰਬਲ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

sultan and gippy grewal new song jatt bukda fire out now Image Source: youtube

ਜੇ ਗੱਲ ਕਰੀਏ ਮਿਊਜ਼ਿਕ ਐਲਬਮ ‘Limited Edition’ ਦੀ ਟਰੈਕ ਲਿਸਟ ਦੀ ਤਾਂ ਦਰਸ਼ਕਾਂ ਨੂੰ ਇਸ ਐਲਬਮ ‘ਚ ਇੱਕ ਜਾਂ ਦਸ ਨਹੀਂ ਸਗੋਂ ਪੂਰੇ 22 ਗੀਤ ਸੁਣਨ ਨੂੰ ਮਿਲਣਗੇ। ਗਿੱਪੀ ਗਰੇਵਾਲ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਆਉਣ ਵਾਲੇ ਸਮੇਂ ‘ਚ ਉਹ ਪਾਣੀ ‘ਚ ਮਧਾਣੀ, ਫੱਟੇ ਦਿੰਦੇ ਚੱਕ ਪੰਜਾਬੀ, ਸ਼ਾਵਾ ਨੀ ਗਿਰਧਾਰੀ ਲਾਲ ਵਰਗੀਆਂ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

Related Post