ਜੈਜ਼ੀ ਬੀ ਨੇ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ‘ਮਾਣਕ ਦੀਆਂ ਕਲੀਆਂ’ ਗੀਤ ਦੇ ਜ਼ਰੀਏ ਕੀਤਾ ਯਾਦ
ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ‘ਮਾਣਕ ਦੀਆਂ ਕਲੀਆਂ’ ਟਾਈਟਲ ਹੇਠ ਗੀਤ ਕੱਢਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਮਾਣਕ ਦੀਆਂ ਕਲੀਆਂ ਦੀ ਗੱਲ ਕਰਦੇ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ । ੳੇੁਨ੍ਹਾਂ ਨੇ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਜਦੋਂ ਉਨ੍ਹਾਂ ਨੇ ਮਾਣਕ ਦੀਆਂ ਕਲੀਆਂ ਲਾਈਆਂ ਤਾਂ ੳੇੁਨ੍ਹਾਂ ਨੂੰ ਪੁਰਾਣੇ ਦਿਨ ਯਾਦ ਆ ਗਏ ਅਤੇ ਇਸ ਦੇ ਨਾਲ ਹੀ ਆਪਣੀ ਮਹਿਬੂਬ ਦਾ ਵੀ ਚੇਤਾ ਆ ਗਿਆ।
View this post on Instagram
ਕਿਵੇਂ ਉਹ ਉਸ ਦੀਆਂ ਰਾਹਾਂ ‘ਚ ਖਲੋ ਕੇ ਬੇਸਬਰੀ ਦੇ ਨਾਲ ਉਸ ਦੀ ਉਡੀਕ ਕਰਦੇ ਸਨ । ਪਰ ਇਸ ਦੇ ਬਾਵਜੂਦ ਵੀ ਉਸ ਨੇ ਪਿਆਰ ਦੀ ਕੋਈ ਵੀ ਕਦਰ ਨਹੀਂ ਪਾਈ ।ਗੀਤ ਦੇ ਬੋਲ ਰੈਵ ਹੰਜਰਾ ਨੇ ਲਿਖੇ ਹਨ ਅਤੇ ਮਿਊਜ਼ਿਕ ਸਨੈਪੀ ਵੱਲੋਂ ਦਿੱਤਾ ਗਿਆ ਹੈ ।

ਗੀਤ ਦੀ ਫੀਚਰਿੰਗ ‘ਚ ਜੈਜ਼ੀ ਬੀ ਦੇ ਨਾਲ ਫੀਮੇਲ ਮਾਡਲ ਦੇ ਤੌਰ ਤੇ ਨਿੱਕੀ ਕੌਰ ਨਜ਼ਰ ਆ ਰਹੇ ਨੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।