ਗੁਰਜ ਸਿੱਧੂ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਰਾਖੀ’

By  Shaminder December 5th 2020 02:32 PM

ਗੁਰਜ ਸਿੱਧੁ ਦੀ ਆਵਾਜ਼ ‘ਚ ਨਵਾਂ ਗੀਤ ‘ਰਾਖੀ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਸੁੱਖ ਸੰਧੂ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਵੀਡੀਓ ਟੀਡੌਟ ਫਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਕਿ ਇੱਕ ਗੱਭਰੂ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹੈ ।

gurj sidhu

ਉਹ ਇਸ ਮੁਟਿਆਰ ਦੀ ਹਮੇਸ਼ਾ ਹੀ ਰਾਖੀ ਕਰਦਾ ਹੈ ਕਿਉਂਕਿ ਜੋ ਵੀ ਇਸ ਮੁਟਿਆਰ ਦੀ ਖੂਬਸੂਰਤੀ ਵੇਖਦਾ ਹੈ ਉੇਹ ਹੀ ਉਸ ਦਾ ਦੀਵਾਨਾ ਹੋ ਜਾਂਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਜ ਸਿੱਧੂ ਨੇ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਪੜ੍ਹੋ : ਗਾਇਕ ਬੱਬਲ ਰਾਏ ਤੇ ਸਿੱਧੂ ਮੂਸੇਬਵਾਲਾ ਇੱਕਠੇ ਲੈ ਕੇ ਆ ਰਹੇ ਹਨ ਇਹ ਗੀਤ ! 

gurj sidhu

ਜਿਸ ‘ਚ ਅੱਧਾ ਪਿੰਡ ਟਾਈਟਲ ਹੇਠ ਆਇਆ ਗੀਤ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

gurj sidhu

ਇਸ ਤੋਂ ਇਲਾਵਾ ੳੇੁਨ੍ਹਾਂ ਨੇ ਹੋਰ ਵੀ ਕਈ ਗੀਤ ਕੱਢੇ ਹਨ ਜਿਸ ‘ਚ ‘ਬੈਕਯਾਰਡ’, ‘ਦਿਲ ਯਾਰਾਂ ਦੇ’, ‘ਮੁਕਰ ਗਈ’, ‘ਬਸ ਬੱਲੀਏ’ ,’ਬੇਬੀ’ ਸਣੇ ਕਈ ਗੀਤ ਸ਼ਾਮਿਲ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਪਿਆਰ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗਾਣਾ ਵੀ ਪਹਿਲੇ ਗੀਤਾਂ ਵਾਂਗ ਹੀ ਮਕਬੂਲ ਹੋਵੇਗਾ ।

Related Post