ਕੌਮਾਂਤਰੀ ਸਾਈਕਲ ਦਿਹਾੜੇ 'ਤੇ ਸੁਣੋ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਸਾਈਕਲ 'ਤੇ ਗੀਤ

By  Shaminder June 3rd 2019 02:06 PM

ਕੌਮਾਂਤਰੀ ਸਾਈਕਲ ਦਿਹਾੜਾ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ । ਇਸ ਵਾਰ ਵੀ ਕੌਮਾਂਤਰੀ ਸਾਈਕਲ ਦਿਹਾੜੇ 'ਤੇ ਕਈ ਪ੍ਰੋਗਰਾਮ ਕਰਵਾਏ ਗਏ । ਕਦੇ ਸਾਈਕਲ ਟਾਵੇਂ ਟਾਵੇਂ ਬੰਦੇ ਕੋਲ ਹੁੰਦਾ ਸੀ । ਪਰ ਜਿਉਂ ਜਿਉਂ ਜ਼ਮਾਨਾ ਅੱਗੇ ਵਧਿਆ ਤਾਂ ਆਵਾਜਾਈ ਦੇ ਸਾਧਨ ਵੀ ਬਦਲ ਗਏ ।

ਹੋਰ ਵੇਖੋ:ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਏ ਕਨੇਡਾ ਦੇ ਇਹ ਮੋਟਰਸਾਇਕਲ ਸਵਾਰ, ਕੈਨੇਡਾ ਤੋਂ ਸ਼ੁਰੂ ਕੀਤੀ ਸੀ ਮੋਟਰਸਾਈਕਲਾਂ ‘ਤੇ ਯਾਤਰਾ

https://www.youtube.com/watch?v=q2G-FGO1LLo

ਹੁਣ ਲੋਕਾਂ ਕੋਲ ਆਵਾਜਾਈ ਲਈ ਅਨੇਕਾਂ ਸਾਧਨ ਹਨ,ਪਰ ਆਵਾਜਾਈ ਦੇ ਸਾਧਨ ਵੱਧਣ ਨਾਲ ਜਿੱਥੇ ਵਾਤਾਵਰਨ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਟ੍ਰੈਫਿਕ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਸਾਨੂੰ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਕਈ ਗੰਭੀਰ ਬਿਮਾਰੀਆਂ ਦਾ ਵੀ ਸ਼ਿਕਾਰ ਅਸੀਂ ਹੋ ਚੁੱਕੇ ਹਾਂ । ਪਰ ਹੁਣ ਮੁੜ ਤੋਂ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ।

https://www.youtube.com/watch?v=Wqod8pklXVE

ਪੰਜਾਬ ਦੇ ਕਈ ਗਾਇਕਾਂ ਨੇ ਸਾਈਕਲ ਨਾਲ ਸਬੰਧਤ ਗੀਤ ਗਾਏ ਹਨ । ਸਾਰਥੀ ਕੇ ਨੇ ਵੀ ਸਾਈਕਲ ਨਾਲ ਸਬੰਧਤ ਗੀਤ ਗਾਇਆ ਹੈ ਉਨ੍ਹਾਂ ਨੇ ਵੀ ਆਪਣੇ ਇਸ ਗੀਤ 'ਚ ਪੁਰਾਣੇ ਸਮਿਆਂ ਦੀ ਗੱਲ ਕੀਤੀ ਸੀ । ਉਨ੍ਹਾਂ ਦਾ ਇਹ ਗੀਤ 2014 'ਚ ਆਇਆ ਸੀ ।ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਵੀ ਸਾਈਕਲ 'ਤੇ ਗੀਤ ਗਾਇਆ ਹੈ ।ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

Related Post