ਭਾਈ ਗੁਰਦੇਵ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

By  Shaminder December 30th 2021 05:34 PM

ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਭਾਈ ਗੁਰਦੇਵ ਸਿੰਘ ਜੀ (BHAI GURDEV SINGH JI) ਦੀ ਆਵਾਜ਼ ‘ਚ ਸ਼ਬਦ (Shabad) ਦਾ ਵਰਲਡ ਪ੍ਰੀਮੀਅਰ ਕੀਤਾ ਗਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਅਤੇ ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰ ਸਕਦੇ ਹੋ । ਪੀਟੀਸੀ ਪੰਜਾਬੀ ‘ਤੇ ਇਸ ਤੋਂ ਪਹਿਲਾਂ ਵੀ ਭਾਈ ਸਾਹਿਬ ਜੀ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

bhai gurdev ji,

ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਫ਼ਿਲਮ ‘ਜੋੜੀ’ ਦੀ ਝਲਕ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਪਸੰਦ

ਜਿਨ੍ਹਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ । ਪੀਟੀਸੀ ਪੰਜਾਬੀ ‘ਤੇ ਸੰਗਤਾਂ ਦੇ ਲਈ ਜਿੱਥੇ ਕਈ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ, ਉੱਥੇ ਹੀ ਸੰਗਤਾਂ ਦੇ ਲਈ ਨਿੱਤ ਨਵੇਂ ਸ਼ਬਦ ਅਤੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਉਪਰਾਲਿਆਂ ਤਹਿਤ ਨਵੇਂ ਸਾਲ ਦੀ ਆਮਦ ‘ਤੇ ਪੀਟੀਸੀ ਪਲੇਅ ਐਪ ‘ਤੇ ਵੀ ਸ਼ਬਦ ਗੁਰਬਾਣੀ ਸਰਵਣ ਕਰ ਸਕਦੇ ਹੋ ।

Bhai Gurdev singh ji

 

ਨਵੇਂ ਸਾਲ ਦੇ ਇਸ ਮੌਕੇ ‘ਤੇ ਪੀਟੀਸੀ ਪਲੇਅ ਐਪ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਐੱਚਡੀ ਲਾਈਵ ਟੈਲੀਕਾਸਟ ਵਿਖਾਇਆ ਜਾਵੇਗਾ । ਤੁਸੀਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣ ਸਕਦੇ ਹੋ । ਤੁਸੀਂ ਵੀ ਜੁੜਨਾ ਚਾਹੁੰਦੇ ਹੋ ਗੁਰਬਾਣੀ ਅਤੇ ਗੁਰੂ ਘਰ ਦੇ ਨਾਲ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

Related Post