ਜੁਬਿਨ ਨੌਟਿਆਲ ਦਾ ਨਵਾਂ ਗੀਤ ‘ਬੇਵਫਾ ਤੇਰਾ ਮਾਸੂਮ ਚਿਹਰਾ’ ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder November 18th 2020 01:51 PM

ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦਾ ‘ਬੇਵਫਾ ਤੇਰਾ ਮਾਸੂਮ ਚਿਹਰਾ’ ਦੇ ਨਾਂਅ ਦੇ ਰੋਮਾਂਟਿਕ ਗਾਣੇ ਨਾਲ ਹਾਜ਼ਰ ਹੋਏ ਨੇ । ਉਨ੍ਹਾਂ ਦੇ ਨਾਲ ਇਸ ਗੀਤ ‘ਚ ਅਦਾਕਾਰ ਕਰਣ ਮਹਿਰਾ ਅਤੇ ਇਹਾਨਾ ਢਿੱਲੋਂ ਨੇ ਅਦਾਕਾਰੀ ਕੀਤੀ ਹੈ । ਗੀਤ ਨੂੰ ਰੋਚਕ ਕੋਹਲੀ ਨੇ ਕੰਪੋਜ਼ ਕੀਤਾ ਹੈ ।ihana

ਇਸ ਗੀਤ ਨੂੰ ਲੈ ਕੇ ਜਿੱਥੇ ਕਰਣ ਅਤੇ ਇਹਾਨਾ ਕਾਫੀ ਐਕਸਾਈਟਿਡ ਹਨ, ਉੱਥੇ ਹੀ ਫੈਂਸ ਨੂੰ ਵੀ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ਦਾ ਵੀਡੀਓ ਨਵਜੀਤ ਬੁੱਟਰ ਨੇ ਤਿਆਰ ਕੀਤਾ ਹੈ ਅਤੇ ਬੋਲ ਲਿਖੇ ਨੇ ਰਸ਼ਮੀ ਵਿਰਾਗ ਨੇ ।

ਹੋਰ ਪੜ੍ਹੋ : ਜੁਬਿਨ ਨੌਟਿਆਲ ਦਾ ‘ਏ ਮੇਰੇ ਦੇਸ਼’ ਗੀਤ ਸੁਣ ਕੇ ਰੰਗੇ ਜਾਵੋਗੇ ਦੇਸ਼ ਭਗਤੀ ਦੇ ਰੰਗ ‘ਚ, ਦੇਖੋ ਵੀਡੀਓ

karan

ਗੀਤ ਨੂੰ ਟੀ ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਕੁੜੀ ਦੀ ਬੇਵਫਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਕਿਸ ਤਰ੍ਹਾਂ ਇੱਕ ਕੁੜੀ ਪਿਆਰ ਕਿਸੇ ਹੋਰ ਨਾਲ ਕਰਦੀ ਹੈ ਅਤੇ ਉਸ ਨੂੰ ਨਿਭਾਉਂਦੀ ਕਿਸੇ ਹੋਰ ਦੇ ਨਾਲ ਹੈ ।

ihana

ਜਿਸ ਨੂੰ ਮੁੰਡਾ ਵੀ ਜਾਣ ਜਾਂਦਾ ਹੈ, ਪਰ ਉਹ ਕਦੇ ਵੀ ਇਸ ਦਾ ਗਿਲਾ ਕੁੜੀ ਦੇ ਨਾਲ ਨਹੀਂ ਕਰਦਾ ।

Related Post