ਅੱਜ ਹੈ ਬੰਟੀ ਬੈਂਸ ਦਾ ਜਨਮਦਿਨ, ਪ੍ਰਸ਼ੰਸਕ ਤੇ ਪੰਜਾਬੀ ਕਲਾਕਾਰ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

By  Lajwinder kaur April 20th 2020 11:45 AM

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬੈਂਸ ਬੈਂਸ ਕਰਵਾਉਣ ਵਾਲੇ ਬੰਟੀ ਬੈਂਸ ਅੱਜ ਆਪਣਾ ਜਨਮਦਿਨ ਮਨਾ ਰਹੇ ਨੇ । ਕਰਫਿਊ ਤੇ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਸਾਰੇ ਹੀ ਪਾਲੀਵੁੱਡ ਦੇ ਸਿਤਾਰੇ ਘਰ ‘ਚ ਹੀ ਰਹਿ ਰਹੇ ਨੇ ਤੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਨੇ । ਜਿਸਦੇ ਚੱਲਦੇ ਬੰਟੀ ਬੈਂਸ ਵੀ ਆਪਣੇ ਪਰਿਵਾਰ ਦੇ ਨਾਲ ਜਨਮ ਦਿਨ ਮਨਾ ਰਹੇ ਨੇ ।

 

View this post on Instagram

 

Birthday wishes lyi thankyou ♥️♥️ Thankyou @yugveer_98 for this gift ?❣️ @artofanirudh ??

A post shared by Bunty Bains (@buntybains) on Apr 19, 2020 at 12:53pm PDT

ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਫੈਨ ਵੱਲੋਂ ਦਿੱਤੇ ਤੋਹਫੇ ਨੂੰ ਸ਼ੇਅਰ ਕਰਦੇ ਹੋਏ ਧੰਨਵਾਦ ਕੀਤਾ ਹੈ । ਇਸ ਪੋਸਟ ਤੇ ਫੈਨਜ਼ ਤੇ ਪੰਜਾਬੀ ਕਲਾਕਾਰ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।

ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਉੱਘੇ ਗੀਤਕਾਰ ਬੰਟੀ ਬੈਂਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਨਾਂਅ ਬਨਾਉਣ ਲਈ ਬਹੁਤ ਮਿਹਨਤਾਂ ਕੀਤੀਆਂ ਨੇ । ਬੰਟੀ ਬੈਂਸ ਆਪਣੀ ਮਿਹਨਤ ਨਾਲ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂ ਦੀ ਕੰਪਨੀ ਖੜੀ ਕਰ ਲਈ ਹੈ । ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਉੱਥੇ ਉਹਨਾਂ ਕਈ ਗਾਇਕਾਂ ਨੂੰ ਸਫਲਤਾ ਦਾ ਰਾਹ ਦਿਖਾਇਆ ਜਿਵੇਂ ਕੌਰ ਬੀ, ਜੈਨੀ ਜੌਹਲ , ਗਿਤਾਜ਼ ਬਿੰਦਰੱਖੀਆ , ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਦੇ ਨਾਂਅ ਇਸ ਲਿਸਟ ‘ਚ ਸ਼ਾਮਿਲ ਨੇ । ਬੰਟੀ ਬੈਂਸ ਦੇ ਲਿਖੇ ਗੀਤ ਗੁਰੂ ਰੰਧਾਵਾ, ਰਣਜੀਤ ਬਾਵਾ, ਰੌਸ਼ਨ ਪ੍ਰਿੰਸ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਨੇ ।

 

Related Post