ਆਡੀਓ ਕੈਸੇਟ ਦੀ ਖੋਜ ਕਰਨ ਵਾਲੇ Lou Ottens ਦਾ ਹੋਇਆ ਦਿਹਾਂਤ

By  Rupinder Kaler March 12th 2021 04:29 PM

ਜਦੋਂ ਵੀ ਆਡੀਓ ਕੈਸੇਟ ਦਾ ਜਿਕਰ ਹੁੰਦਾ ਹੈ ਤਾਂ 90 ਦਾ ਦਹਾਕਾ ਹਰ ਇੱਕ ਨੂੰ ਯਾਦ ਆ ਜਾਂਦਾ ਹੈ । ਡੈਕ ਵਿੱਚ ਆਡੀਓ ਕੈਸੇਟ ਪਾ ਕੇ ਕਈ ਘੰਟੇ ਗਾਣੇ ਸੁਣਨਾ । ਪੈਂਸਿਲ ਜਾਂ ਪੈਨ ਨਾਲ ਕੈਸੇਟ ਦੀ ਟੇਪ ਨੂੰ ਠੀਕ ਕਰਨਾ ਹਰ ਇੱਕ ਨੂੰ ਯਾਦ ਹੋਵੇਗਾ । ਸੋਚੋ ਜੇ ਕੈਸੇਟ ਨਾ ਹੁੰਦਾ ਤਾਂ ਸਾਨੂੰ ਉਸ ਸਮੇਂ ਗਾਣੇ ਸੁਣਨ ਨੂੰ ਕਿਥੋਂ ਮਿਲਦੇ । Lou Ottens ਨਾਂ ਦੇ ਜਿਸ ਬੰਦੇ ਨੇ ਆਡੀਓ ਕੈਸੇਟ ਦੀ ਖੋਜ ਕੀਤੀ ਸੀ ਉਸ ਦਾ ਅੱਜ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ।

Lou Ottens

ਹੋਰ ਪੜ੍ਹੋ :

ਮਿਸ ਪੀਟੀਸੀ ਪੰਜਾਬੀ 2021 ਦੇ ਗ੍ਰੈਂਡ ਫਿਨਾਲੇ ‘ਚ ਕੌਰ ਬੀ, ਬੱਬਲ ਰਾਏ ਅਤੇ ਮਨਕਿਰਤ ਔਲਖ ਲਗਾਉਣਗੇ ਰੌਣਕਾਂ

ਖ਼ਬਰਾਂ ਦੀ ਮੰਨੀਏ ਤਾਂ 1960 ਵਿੱਚ Lou Ottens ਨੂੰ Philips ਕੰਪਨੀ ਦੇ ਪ੍ਰੋਡਕਟ ਡਵੈਲਪਮੈਂਟ ਡਿਪਾਰਟਮੈਂਟ ਦਾ ਹੈੱਡ ਬਣਾਇਆ ਗਿਆ ਸੀ । ਇਸ ਦੌਰਾਨ ਉਹਨਾਂ ਨੇ ਆਪਣੀ ਟੀਮ ਨਾਲ ਮਿਲ ਕੇ ਆਡੀਓ ਕੈਸੇਟ ਦੀ ਖੋਜ ਕੀਤੀ ਸੀ । ਕਿਹਾ ਜਾਂਦਾ ਹੈ ਕਿ ਆਡੀਓ ਕੈਸੇਟ ਨੂੰ ਲੈ ਕੇ ਉਹਨਾਂ ਨੇ Philips ਤੇ ਸੋਨੀ ਨਾਲ ਇੱਕ ਡੀਲ ਕੀਤੀ ਸੀ । ਜਿਸ ਤੋਂ ਬਾਅਦ ਉਹ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ।

ਖ਼ਬਰਾਂ ਮੁਤਾਬਿਕ ਉਹ ਨੀਦਰਲੈਂਡ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੇ 1961 ਵਿੱਚ ਪਹਿਲਾ ਪੋਰਟੇਬਲ ਟੇਪ ਰਿਕਾਰਡਰ ਦੁਨੀਆ ਦੇ ਸਾਹਮਣੇ ਰੱਖਿਆ ਸੀ । ਕਹਿੰਦੇ ਹਨ ਕਿ ਹੁਣ ਤੱਕ ਟੇਪ ਰਿਕਾਰਡਰ ਦੀ ਇੱਕ ਮਿਲੀਅਨ ਕਾਪੀ ਵੇਜੀ ਜਾ ਚੁੱਕੀ ਹੈ ।

1926 ਵਿੱਚ ਜਨਮੇ Lou Ottens ਨੇ Engineering ਕੀਤੀ । ਇਸ ਤੋਂ ਬਾਅਦ ਉਹਨਾਂ ਨੇ 1952 ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਦੁਨੀਆ ਭਰ ਵਿੱਚ ਤਕਰੀਬਨ 100 ਬਿਲੀਅਨ ਆਡੀਓ ਕੈਸੇਟ ਤੇ 20 ਹਜਾਰ ਕਰੋੜ ਸੀਡੀ ਵੇਚੀ ਜਾ ਚੁੱਕੀ ਹੈ ।

Related Post