ਪਿਆਰ ਖੂੰਖਾਰ ਜਾਨਵਰਾਂ ਨੂੰ ਵੀ ਬਣਾ ਦਿੰਦਾ ਹੈ ਦੋਸਤ, ਵੇਖੋ ਵੀਡੀਓ

By  Shaminder July 29th 2021 05:35 PM -- Updated: July 29th 2021 05:41 PM

ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਖੂੰਖਾਰ ਚੀਤੇ ਦੇ ਆਲੇ ਦੁਆਲੇ ਇੱਕ ਸ਼ਖਸ ਘਿਰਿਆ ਹੋਇਆ ਵਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਚੀਤੇ  ਦਾ ਇੱਕ ਝੁੰਡ ਇੱਕਠਾ ਹੋ ਕੇ ਸੁੱਤੇ ਪਏ ਇੱਕ ਸ਼ਖਸ ਦੇ ਕੋਲ ਆ ਜਾਂਦਾ ਹੈ ।

Sunil grover

ਹੋਰ ਪੜ੍ਹੋ : ਜਦੋਂ ਨੇਹਾ ਕੱਕੜ ਦੀ ਰੋਹਨਪ੍ਰੀਤ ਨੇ ਕੀਤੀ ਨਕਲ, ਪ੍ਰਸ਼ੰਸਕਾਂ ਨੂੰ ਵੀਡੀਓ ਆ ਰਹੀ ਹੈ ਖੂਬ ਪਸੰਦ 

sunil Grover shared Video ,,,

ਅਰਾਮ ਨਾਲ ਸੁੱਤਾ ਪਿਆ ਸ਼ਖਸ ਉੱਠਦਾ ਹੈ ਅਤੇ ਇੱਕ ਚੀਤੇ ਨੂੰ ਆਪਣੀ ਬੁੱਕਲ ‘ਚ ਲੈ ਲੈਂਦਾ ਹੈ ਅਤੇ ਚੀਤੇ ਵੀ ਬੜੇ ਪਿਆਰ ਦੇ ਨਾਲ ਬੱਚਿਆਂ ਵਾਂਗ ਉਸ ਦੀ ਚਾਦਰ ਹੇਠ ਸੌਂਅ ਜਾਂਦਾ ਹੈ ।ਇਸ ਤੋਂ ਬਾਅਦ ਇੱਕ-ਇੱਕ ਕਰਕੇ ਕਈ ਚੀਤੇ ਉਸ ਦੇ ਕੋਲ ਆ ਜਾਂਦੇ ਹਨ ।

Sunil grover shared Video

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਤੇ ਲੋਕ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਹ ਵੀਡੀਓ ਸਾਬਿਤ ਕਰਦਾ ਹੈ ਕਿ ਪਿਆਰ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ ਭਾਵੇਂ ਉਹ ਖੂੰਖਾਰ ਜਾਨਵਰ ਹੀ ਕਿਉਂ ਨਾਂ ਹੋਣ ।

 

View this post on Instagram

 

A post shared by Sunil Grover (@whosunilgrover)

Related Post