ਹੈਪੀ ਰਾਏਕੋਟੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਲੁਕਣ ਮੀਚੀ’ ਦਾ ਰੋਮਾਂਟਿਕ ਗਾਣਾ, ਦੇਖੋ ਵੀਡੀਓ

By  Lajwinder kaur May 15th 2019 05:26 PM

ਪੰਜਾਬੀ ਇੰਡਸਟਰੀ ਦੇ ਮਲਟੀ ਟੈਂਲੇਟਿਡ ਕਲਾਕਾਰ ਹੈਪੀ ਰਾਏਕੋਟੀ ਜੋ ਕਿ ਗੀਤਕਾਰ, ਅਦਾਕਾਰ ਹੋਣ ਦੇ ਨਾਲ ਵਧੀਆ ਗਾਇਕ ਵੀ ਹਨ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ਫ਼ਿਲਮ ‘ਲੁਕਣ ਮੀਚੀ’ ‘ਚੋ ਸੁਣਨ ਨੂੰ ਮਿਲ ਰਿਹਾ ਹੈ। ਮਿੱਠੀ ਆਵਾਜ਼ ਦੇ ਮਾਲਿਕ ਹੈਪੀ ਰਾਏਕੋਟੀ ਜਿਨ੍ਹਾਂ ਦੀ ਆਵਾਜ਼ ‘ਚ ਲੁਕਣ ਮੀਚੀ ਦਾ ਰੋਮਾਂਟਿਕ ਗੀਤ ਸਰੋਤਿਆਂ ਦੇ ਰੁਬਰੂ ਹੋਇਆ ਹੈ।

ਹੋਰ ਵੇਖੋ:ਢਿੱਡ ਭਰਨ ਲਈ ਇਹ ਛੋਟਾ ਬੱਚਾ ਵਜਾਉਂਦਾ ਹੈ ਢੋਲਕੀ, ਪਰ ਬੱਚੇ ਦਾ ਇਹ ਹੁਨਰ ਪਾਉਂਦਾ ਹੈ ਵੱਡਿਆਂ ਨੂੰ ਮਾਤ, ਦੇਖੋ ਵਾਇਰਲ ਵੀਡੀਓ

ਜੀ ਹਾਂ ਇਸ ਗੀਤ ਨੂੰ ਫ਼ਿਲਮ ਦੇ ਨਾਇਕ ਪ੍ਰੀਤ ਹਰਪਾਲ ਤੇ ਨਾਇਕਾ ਮੈਂਡੀ ਤੱਖਰ ਉੱਤੇ ਫਿਲਮਾਇਆ ਗਿਆ ਹੈ। ਇਸ ਰੋਮਾਂਟਿਕ ਗੀਤ ‘ਇੱਕ ਤੂੰ ਇੱਕ ਮੈਂ’ ਨੂੰ ਹੈਪੀ ਰਾਏਕੋਟੀ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ। ਇਸ ਗੀਤ ਦੇ ਬੋਲ ਲਵਲੀ ਨੂਰ ਦੀ ਕਲਮ ‘ਚੋਂ ਨਿਕਲੇ ਹਨ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਟੀਵੀ ਉੱਤੇ ਪੀਟੀਸੀ ਚੱਕਦੇ ਤੇ ਪੀਟੀਸੀ ਪੰਜਾਬੀ ਉੱਤੇ ਇਸ ਗੀਤ ਦਾ ਅਨੰਦ ਲਿਆ ਜਾ ਸਕਦਾ ਹੈ। ‘ਲੁਕਣ ਮੀਚੀ’ ਜੋ ਕਿ ਪਿਛਲੇ ਹਫ਼ਤੇ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post