ਮਾਂ ਬੋਲੀ ਪੰਜਾਬੀ ਦਿਵਸ 'ਤੇ ਜੈਜ਼ੀ ਬੀ ਨੇ ਇਸ ਅੰਦਾਜ਼ 'ਚ ਕੀਤਾ ਮਾਂ ਬੋਲੀ ਨੂੰ ਸਜਦਾ,ਵੇਖੋ ਵੀਡੀਓ 

By  Shaminder February 21st 2019 10:43 AM

ਜੈਜ਼ੀ ਬੀ ਦਾ ਗੀਤ ਮਾਂ ਬੋਲੀ ਰਿਲੀਜ਼ ਹੋ ਚੁੱਕਿਆ ਹੈ । ਇਸ ਵਿੱਚ ਜੈਜ਼ੀ ਬੀ ਨੇ ਬਦਲਦੇ ਹੋਏ ਪੰਜਾਬ ਦੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ 'ਚ ਜੈਜ਼ੀ ਬੀ ਨੇ ਮਾਂ ਬੋਲੀ ਦਾ ਗੁਣਗਾਣ ਕੀਤਾ ਹੈ ।ਮਾਂ ਬੋਲੀ ਪੰਜਾਬੀ ਦੇ ਟਾਈਟਲ ਹੇਠ  ਰਿਲੀਜ਼ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਮਨ ਹੇਅਰ ਨੇ ਅਤੇ ਬੋਲ ਲਿਖੇ ਨੇ ਨਿੰਦਰ ਮੋਰਾਂਵਾਲੀ ਨੇ ਜਦਕਿ ਵੀਡੀਓ ਤਿਆਰ ਕੀਤਾ ਹੈ ਸਟਾਲਿਨਵੀਰ ਨੇ ।

ਹੋਰ ਵੇਖੋ:2019/02/21 ਇਸ ਤਰ੍ਹਾਂ ਬਣੀ ਸੀ ‘ਦੇਸੀ ਕਰਿਊ’ ਵਾਲੇ ਸੱਤੇ ਤੇ ਗੋਲਡੀ ਦੀ ਜੋੜੀ, ਕਿਸ ਗਾਣੇ ਤੋਂ ਹੋਈ ਸੀ ਚੜਾਈ, ਜਾਣੋਂ ਪੂਰੀ ਕਹਾਣੀ

https://www.youtube.com/watch?v=FyEz4QxwgVc

ਇਸ ਤੋਂ ਪਹਿਲਾਂ ਜੈਜ਼ੀ ਬੀ ਦੇ ਉੱਡਣੇ ਸਪੋਲੀਏ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਜੈਜ਼ੀ ਬੀ ਮਾਂ ਬੋਲੀ ਨੂੰ ਸਮਰਪਿਤ ਇਹ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ‘ਚ ਉਹ ਬਿਲਕੁਲ ਨਵੇਂ ਅਤੇ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ ।

jazzy b jazzy b

ਜੈਜ਼ੀ ਬੀ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਅਤੇ ਭੰਗੜੇ ਰਾਹੀਂ ਦੁਨੀਆਂ ਦੇ ਹਰ ਕੋਨੇ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਨੇ ।

Related Post