ਇਸ ਤਰ੍ਹਾਂ ਬਣੀ ਸੀ 'ਦੇਸੀ ਕਰਿਊ' ਵਾਲੇ ਸੱਤੇ ਤੇ ਗੋਲਡੀ ਦੀ ਜੋੜੀ, ਕਿਸ ਗਾਣੇ ਤੋਂ ਹੋਈ ਸੀ ਚੜਾਈ, ਜਾਣੋਂ ਪੂਰੀ ਕਹਾਣੀ 

Written by  Rupinder Kaler   |  February 20th 2019 06:27 PM  |  Updated: February 20th 2019 06:27 PM

ਇਸ ਤਰ੍ਹਾਂ ਬਣੀ ਸੀ 'ਦੇਸੀ ਕਰਿਊ' ਵਾਲੇ ਸੱਤੇ ਤੇ ਗੋਲਡੀ ਦੀ ਜੋੜੀ, ਕਿਸ ਗਾਣੇ ਤੋਂ ਹੋਈ ਸੀ ਚੜਾਈ, ਜਾਣੋਂ ਪੂਰੀ ਕਹਾਣੀ 

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਵੀ ਹਿੱਟ ਗਾਣਿਆਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂ ਸੰਗੀਤਕਾਰ ਜੋੜੀ ਸੱਤਪਾਲ-ਗੋਲਡੀ ਦਾ ਆਉਂਦਾ ਹੈ । ਇਹ ਜੋੜੀ 'ਦੇਸੀ ਕਰਿਊ' ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ । ਇਸ ਜੋੜੀ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸੱਤਪਾਲ ਤੇ ਗੋਲਡੀ ਨੇ ਆਪਣਾ ਸੰਗੀਤਕ ਸਫ਼ਰ 2003 ਵਿੱਚ ਸ਼ੁਰੂ ਕੀਤਾ ਸੀ। ਸੱਤਪਾਲ ਸਿੰਘ ਮੱਲ੍ਹੀ ਦਾ ਜਨਮ ਖੰਨਾ ਨੇੜਲੇ ਪਿੰਡ ਮੋਹਨਪੁਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ ਸੀ ।ਸੱਤੇ ਦੇ ਪਰਿਵਾਰ ਦਾ ਦੂਰ ਦੂਰ ਤੱਕ ਸੰਗੀਤ ਨਾਲ ਕੋਈ ਵਾਸਤਾ ਨਹੀਂ ਸੀ ਕਿਉਂਕਿ ਉਸ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ । ਪਰ ਪੰਜਾਬੀ ਗਾਣਿਆਂ ਨੇ ਉਸ ਨੂੰ ਆਪਣੇ ਵੱਲ ਖਿਚ ਲਿਆ ।

satta & goldy satta & goldy

ਸੱਤੇ ਦਾ ਸਾਥੀ  ਜਤਿੰਦਰ ਸਿੰਘ ਗੋਲਡੀ ਖੇੜੀ ਨੌਧ ਸਿੰਘ ਨੇੜਲੇ ਪਿੰਡ ਢੋਲੇਵਾਲ ਦਾ ਜੰਮਪਲ ਹੈ। ਪਿਤਾ ਅਵਤਾਰ ਸਿੰਘ ਅਤੇ ਮਾਤਾ ਗੁਰਜੀਤ ਕੌਰ ਦੇ ਘਰ ਪੈਦਾ ਹੋਏ ਗੋਲਡੀ ਨੂੰ ਵੀ ਸੰਗੀਤ ਨਾਲ ਲਗਾਅ ਸੀ। ਸੱਤੇ ਤੇ ਗੋਲਡੀ ਦੀ ਪਹਿਲੀ ਮੁਲਾਕਾਤ ਖੰਨਾ ਦੇ ਸੁਖਦਰਸ਼ਨ ਸੰਗੀਤ ਸਟੂਡੀਓ ਵਿੱਚ ਹੋਈ ਇੱਥੇ ਹੀ ਦੋਹਾਂ ਨੇ ਸੰਗੀਤਕਾਰ ਪੁਸ਼ਪਿੰਦਰ ਸਿੰਘ ਤੋਂ ਮਿਊਜ਼ਿਕ ਦੇ ਗੁਰ ਸਿੱਖੇ ਸਨ ।

satta & goldy satta & goldy

ਸੰਗੀਤ ਦਾ ਵੱਲ ਸਿੱਖਣ ਤੋਂ ਬਾਅਦ ਦੋਵਾਂ ਨੇ ਖੰਨਾ ਵਿੱਚ ਛੋਟੇ ਜਿਹੇ ਕਮਰੇ ਵਿੱਚ ਹੀ ਸਟੂਡੀਓ ਬਣਾਇਆ । ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਵਿੱਚ ਦੋਹਾਂ ਨੇ ਨਵੇਂ ਗਾਇਕਾਂ ਲਈ ਸੰਗੀਤ ਤਿਆਰ ਕਰਨਾ ਸ਼ੁਰੂ ਕੀਤਾ । ਪਰ ਇਸ ਜੋੜੀ ਨੂੰ ਜਿਆਦਾ ਕਾਮਯਾਬੀ ਹੱਥ ਨਹੀਂ ਲੱਗੀ । 2011 ਵਿੱਚ ਇਸ ਜੋੜੀ ਨੇ ਗਾਇਕਾ ਮਿਸ ਪੂਜਾ ਦਾ ਗੀਤ 'ਸ਼ੋਨਾ-ਸ਼ੋਨਾ' ਤਿਆਰ ਕੀਤਾ ਜਿਹੜਾ ਕਿ ਸੁਪਰ ਹਿੱਟ ਰਿਹਾ ।

https://www.youtube.com/watch?v=tOBOjWdmdt0

ਇਸ ਗਾਣੇ ਨੇ ਸੱਤੇ ਤੇ ਗੋਲਡੀ ਨੂੰ ਬਤੌਰ ਸੰਗੀਤਕਾਰ ਪਛਾਣ ਦਿਵਾ ਦਿੱਤੀ ਸੀ । ਇਸ ਸਭ ਦੇ ਚਲਦੇ ਇਸ ਜੋੜੀ ਦੀ ਮੁਲਾਕਾਤ ਗੀਤਕਾਰ ਬੰਟੀ ਬੈਂਸ ਨਾਲ ਹੋਈ ਜਿਸ ਤੋਂ ਬਾਅਦ ਇਸ ਤਿਕੜੀ ਨੇ ਆਪਣੇ ਸਟੂਡੀਓ ਦਾ ਨਾਂ 'ਦੇਸੀ ਕ੍ਰਿਊ' ਰੱਖਿਆ।ਇਸ ਤੋਂ ਬਾਅਦ ਇਸ ਜੋੜੀ ਨੇ ਇੱਕ ਤੋਂ ਬਾਅਦ ਇੱਕ ਸੌਂਗ ਦਿੱਤੇ।

https://www.youtube.com/watch?v=tXDyixkgShI

ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਗਾਇਕ ਕੰਵਰ ਗਰੇਵਾਲ ਦੀ ਐਲਬਮ 'ਜੋਗੀ ਨਾਥ', ਲਖਵਿੰਦਰ ਵਡਾਲੀ ਦਾ ਗੀਤ 'ਆਕੜਾਂ', ਨੂਰਾਂ ਸਿਸਟਰਜ਼ ਦਾ 'ਦੀਦਾਰ', ਕੌਰ ਬੀ ਦਾ 'ਪੀਜ਼ਾ ਹੱਟ', 'ਜ਼ੈੱਡ ਸਕਿਉਰਿਟੀ', ਜੱਸੀ ਗਿੱਲ ਦਾ 'ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ', ਰੌਸ਼ਨ ਪ੍ਰਿੰਸ ਦਾ 'ਮਿਸਟਰ ਪੇਂਡੂ' ਸਮੇਤ ਲੰਮੀ ਲਿਸਟ ਇਹਨਾਂ ਗੀਤਾਂ ਵਿੱਚ ਆਉਂਦੀ ਹੈ ।

https://www.youtube.com/watch?v=BdBEEU4uPa4

ਇਸ ਜੋੜੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ਲਈ ਵੀ ਸੰਗੀਤ ਤਿਆਰ ਕੀਤਾ ਹੈ ਜਿਵੇਂ  'ਡੈਡੀ ਕੂਲ ਮੁੰਡੇ ਫੂਲ', 'ਮਿੱਟੀ ਨਾ ਫਰੋਲ ਜੋਗੀਆ' ਅਤੇ 'ਰੌਕੀ ਮੈਂਟਲ' ਸਮੇਤ ਹੋਰ ਕਈ ਫ਼ਿਲਮਾਂ ਦਾ ਮਿਊਜ਼ਿਕ ਤਿਆਰ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network