ਮਾਧਵ ਮਹਾਜਨ ‘ਚੰਨ ਵੀ ਗਵਾਹ’ ਗੀਤ ਨਾਲ ਹੋਏ ਰੋਮਾਂਟਿਕ, ਦੇਖੋ ਵੀਡੀਓ

By  Lajwinder kaur February 25th 2019 03:22 PM

ਪੰਜਾਬੀ ਇੰਡਸਟਰੀ ਦੇ ਉਭਰਦੇ ਹੋਏ ਸਿਤਾਰੇ ਮਾਧਵ ਮਹਾਜਨ ਆਪਣੀ ਨਵੀਂ ਪੇਸ਼ਕਸ਼ ‘ਚੰਨ ਵੀ ਗਵਾਹ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ‘ਚੰਨ ਵੀ ਗਵਾਹ’ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਪਤੀ ਪਤਨੀ ਦੇ ਪਿਆਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਿਖਾਇਆ ਗਿਆ ਹੈ। ਪੰਜਾਬੀ ਸਿੰਗਰ ਮਾਧਵ ਮਹਾਜਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਗੱਲ ਕਰਦੇ ਹਾਂ, ਵੀਡੀਓ ਦੀ ਜਿਸ ‘ਚ ਮਾਧਵ ਮਹਾਜਨ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ ਤੇ ਫਿਮੇਲ ਮਾਡਲ ਐਂਜਲਾ ਕ੍ਰਿਸਲਿੰਜ਼ਕੀ ਨੇ ਵੀਡੀਓ ‘ਚ ਮਾਧਵ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ। ਦੋਵੇਂ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ।

View this post on Instagram

 

Chann vi gawah out now

A post shared by Angela Krislinzki (@angelakrislinzki) on Feb 24, 2019 at 1:43am PST

ਹੋਰ ਵੇਖੋ: ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆ ਰਹੇ ਨੇ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ, ਦੇਖੋ ਵੀਡੀਓ

ਚੰਨ ਵੀ ਗਵਾਹ ਗੀਤ ਦੇ ਬੋਲ ਹਿਨਾ ਮਹਾਜਨ ਹਾਂਡਾ ਨੇ ਲਿਖੇ ਹਨ ਤੇ ਮਿਊਜ਼ਿਕ ਵੀ ਖੁਦ ਮਾਧਵ ਮਹਾਜਨ ਨੇ ਦਿੱਤਾ ਹੈ। ਗੀਤ ‘ਚ ਫਿਮੇਲ ਗਾਇਕੀ ਵਾਲਾ ਭਾਗ ਹਿਮਾਨੀ ਕਪੂਰ ਨੇ ਗਾਇਆ ਹੈ। ਗੀਤ ਨੂੰ ਵਨ ਮਿਊਜ਼ਿਕ ਦੇ ਆਫੀਸ਼ਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਮਾਧਵ ਮਹਾਜਨ ਦਾ ਗੀਤ ਚੰਨ ਵੀ ਗਵਾਹ ਟੀ.ਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਐਸਕਲੂਸੀਵੇ ਚਲਾਇਆ ਜਾ ਰਿਹਾ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post