ਮਾਧੁਰੀ ਦੀਕਸ਼ਿਤ ਨੇ ਆਪਣੀ ਫ਼ਿਲਮ ‘ਹਮ ਆਪਕੇ ਹੈ ਕੌਣ’ ਦੇ 25 ਸਾਲ ਪੂਰੇ ਹੋਣ 'ਤੇ ਸਾਂਝੀ ਕੀਤੀ ਇਹ ਖ਼ਾਸ ਵੀਡੀਓ
ਸਲਮਾਨ ਖ਼ਾਨ ਤੇ ਮਾਧੁਰੀ ਦੀਕਸ਼ਿਤ ਦੀ ਸੁਪਰ ਡੁਪਰ ਹਿੱਟ ਫ਼ਿਲਮ ‘ਹਮ ਆਪਕੇ ਹੈ ਕੌਣ’ ਜਿਸ ਨੂੰ ਅੱਜ 25 ਸਾਲ ਪੂਰੇ ਹੋ ਗਏ ਹਨ। ਫ਼ਿਲਮ ਦੀ ਸਿਲਵਰ ਜੁਬਲੀ ਹੋਣ ਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਵੀਡੀਓ ਬਣਾ ਕੇ ਪਾਈ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਹਮ ਆਪਕੇ ਹੈ ਕੌਣ’ ਦੀ 25 ਵੀ ਵਰ੍ਹੇਗੰਢ ਉੱਤੇ ਇੱਕ ਵਾਰ ਫਿਰ ਤੋਂ ਪਲਾਂ ਨੂੰ ਦੁਹਰਾਉਂਦੇ ਹਾਂ! ਇਸ ਫ਼ਿਲਮ ਨੇ ਮੈਨੂੰ ਉਹ ਯਾਦਾਂ ਦਿੱਤੀਆਂ ਨੇ ਜੋ ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਨਿਸ਼ਾ ਹਮੇਸ਼ਾਂ ਮੇਰੇ ਦਿਲ ‘ਚ ਖ਼ਾਸ ਜਗ੍ਹਾ ਬਣਾਈ ਰੱਖੇਗੀ’। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਸੂਰਜ ਬੜਜਾਤੀਆ ਤੇ ਰਾਜਸ਼੍ਰੀ ਫ਼ਿਲਮ ਪ੍ਰੋਡਕਸ਼ਨ ਦਾ ਧੰਨਵਾਦ ਕੀਤਾ ਹੈ।
View this post on Instagram
ਹੋਰ ਵੇਖੋ:ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ
ਇਸ ਫ਼ਿਲਮ ਫ਼ਿਲਮ ‘ਚ ਸਲਮਾਨ ਖ਼ਾਨ ਨੇ ਪ੍ਰੇਮ ਦਾ ਕਿਰਦਾਰ ਨਿਭਾਇਆ ਸੀ ਤੇ ਮਾਧੁਰੀ ਦੀਕਸ਼ਿਤ ਨੇ ਨਿਸ਼ਾ ਦਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਸਾਲ 1994 ਦੀ ਬਾਲਕਬਾਸਟਰ ਫ਼ਿਲਮ ਸਾਬਿਤ ਹੋਈ ਸੀ। ਇਸ ਫ਼ਿਲਮ ‘ਚ ਕਈ ਵੱਡੇ-ਵੱਡੇ ਕਲਾਕਾਰ ਵੀ ਨਜ਼ਰ ਆਏ ਸਨ ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਫ਼ਿਲਮ ‘ਚ ਚਾਰ ਚੰਨ ਲਗਾ ਦਿੱਤੇ ਸਨ। ਇਸ ਫ਼ਿਲਮ ਦੇ ਕਹਾਣੀ, ਕਿਰਦਾਰ ਤੇ ਖ਼ਾਸ ਤੌਰ ਤੇ ਗਾਣੇ ਅੱਜ ਵੀ ਲੋਕਾਂ ਦੇ ਜ਼ੀਹਨ ‘ਚ ਅੱਜ ਵੀ ਤਾਜ਼ਾ ਨੇ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਰੱਜ ਕੇ ਪਿਆਰ ਹਾਸਿਲ ਹੋਇਆ ਹੈ।
View this post on Instagram