ਫ਼ਿਲਮਾਂ ਦੀ ਬਜਾਏ ਫੌਜ ਵਿੱਚ ਜਾਣਾ ਚਾਹੁੰਦੀ ਸੀ ਮਾਹੀ ਗਿੱਲ, ਇੱਕ ਹਾਦਸੇ ਨੇ ਬਦਲ ਦਿੱਤੀ ਜ਼ਿੰਦਗੀ

By  Rupinder Kaler December 19th 2020 02:06 PM -- Updated: December 19th 2020 02:07 PM

ਮਾਹੀ ਗਿੱਲ ਨੇ ਅਦਾਕਾਰੀ ਦੀ ਦੁਨੀਆ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਮਾਹੀ ਫ਼ਿਲਮੀ ਦੁਨੀਆ ਦੀ ਬਜਾਏ ਫੌਜ਼ ਵਿੱਚ ਜਾਣਾ ਚਾਹੁੰਦੀ ਸੀ । ਇਸ ਬਾਰੇ ਉਹਨਾਂ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਮਾਹੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਤੇ ਉਹਨਾਂ ਦੀ ਮਾਂ ਕਾਲਜ ਦੇ ਵਿਦਿਆਥੀਆਂ ਨੂੰ ਪੜ੍ਹਾਉਂਦੀ ਸੀ ।

ਹੋਰ ਪੜ੍ਹੋ :

ਅਦਾਕਾਰਾ ਸਵਰਾ ਭਾਸਕਰ ਵੀ ਕਿਸਾਨਾਂ ਦੇ ਸਮਰਥਨ ‘ਚ ਸਿੰਘੂ ਬਾਰਡਰ ‘ਤੇ ਪਹੁੰਚੀ, ਤਸਵੀਰਾਂ ਕੀਤੀਆਂ ਸਾਂਝੀਆਂ

ਮਨਾਲੀ ਦੀਆਂ ਬਰਫੀਲੀਆਂ ਪਹਾੜੀਆਂ ‘ਚ ਅਨੰਦ ਮਾਣਦੀ ਨਜ਼ਰ ਆਈ ਰਵੀਨਾ ਟੰਡਨ, ਵੀਡੀਓ ਕੀਤਾ ਸਾਂਝਾ

ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਦੇ ਵੀ ਫ਼ਿਲਮਾਂ ਵਿੱਚ ਕੰਮ ਕਰਨ ਬਾਰੇ ਨਹੀਂ ਸੋਚਿਆ । ਮਾਹੀ ਨੇ ਦੱਸਿਆ ਕਿ ਉਹਨਾਂ ਦੀ ਚੋਣ ਆਰਮਡ ਫੋਰਸ ਵਿੱਚ ਹੋ ਗਈ ਸੀ ਤੇ ਉਹਨਾਂ ਨੇ ਟ੍ਰੇਨਿੰਗ ਲਈ ਚੇਨੱਈ ਜਾਣਾ ਸੀ । ਉੱਥੇ ਜਾ ਕੇ ਮਾਹੀ ਨੇ ਟ੍ਰੇਨਿੰਗ ਸ਼ੁਰੂ ਵੀ ਕੀਤੀ ਪਰ ਇੱਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ । ਅਸਲ ਵਿੱਚ ਪੈਰਾਗਲਾਈਡਿੰਗ ਦੀ ਟ੍ਰੇਨਿੰਗ ਦੌਰਾਨ ਮਾਹੀ ਉਚਾਈ ਤੋਂ ਡਿੱਗ ਗਈ ਸੀ ।

'I Am A Proud Single Mother To A Three Year Old', Reveals Mahie Gill

ਜਿਸ ਕਰਕੇ ਉਸ ਨੂੰ ਇੱਕ ਮਹੀਨਾ ਹਸਪਤਾਲ ਰਹਿਣਾ ਪਿਆ ਸੀ । ਮਾਹੀ ਨੇ ਦੱਸਿਆ ਕਿ ਉਹਨਾਂ ਨੇ ‘ਹਵਾਏਂ’ ਫ਼ਿਲਮ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ।

Related Post