ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਮੁੱਖ ਸ਼ਾਰਪ ਸ਼ੂਟਰ ਅੰਕਿਤ ਨੇ ਖਿੱਚਵਾਈ ਸੀ ਫੋਟੋ, ਗੋਲੀਆਂ ਨਾਲ ਲਿਖਿਆ ਸੀ ‘ਸਿੱਧੂ ਮੂਸੇਵਾਲਾ’ ਦਾ ਨਾਮ

By  Lajwinder kaur July 4th 2022 03:41 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਮਲੇ ‘ਚ ਨਵੀਆਂ ਅਪਟੇਡਸ ਸਾਹਮਣੇ ਆ ਰਹੀਆਂ ਹਨ। ਕੁਝ ਸਮੇਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਮੁੱਖ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਕਈ ਹੋਰ ਨਵੇਂ ਖੁਲਾਸੇ ਹੋ ਰਹੇ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਪਾਕਿਸਤਾਨੀ ਆਰਮੀ ਵੱਲੋਂ Wagah Border 'ਤੇ ਦਿੱਤੀ ਗਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਾਲਾ ਵੀਡੀਓ

sidhu moose wala murder main shooter arrested

ਪੁਲਿਸ ਰਿਪੋਰਟਸ ਦੇ ਮੁਤਾਬਿਕ ਅੰਕਿਤ ਸਿਰਸਾ ਨੇ ਹੀ ਸਿੱਧੂ ਮੂਸੇਵਾਲਾ ਨੇੜੇ ਜਾ ਕੇ ਸਭ ਤੋਂ ਜ਼ਿਆਦਾ ਗੋਲੀਆਂ ਚਲਾਈਆਂ ਸਨ। ਅੰਕਿਤ ਨੇ ਦੋਵੇਂ ਹੱਥਾਂ ਨਾਲ ਗੋਲੀਆਂ ਚਲਾਈਆਂ ਸੀ।

ਕਤਲ ਤੋਂ ਪਹਿਲਾਂ ਅੰਕਿਤ ਨੇ ਗੋਲੀਆਂ ਨਾਲ 'ਸਿੱਧੂ ਮੂਸੇਵਾਲਾ' ਦਾ ਨਾਮ ਲਿਖਿਆ ਅਤੇ ਫਿਰ ਫੋਟੋ ਖਿੱਚਵਾਈ ਸੀ। ਇਸ ਤਸਵੀਰ ‘ਚ ਦੇਖ ਸਕਦੇ ਹੋਏ ਅੰਕਿਤ ਦੇ ਅੱਗੇ ਗੋਲੀਆਂ ਦੇ ਨਾਲ ਸਿੱਧੂ ਮੂਸੇਵਾਲਾ ਲਿਖਿਆ ਹੋਇਆ ਹੈ ਤੇ ਅੰਕਿਤ ਹੱਸਦੇ ਹੋਏ ਨਜ਼ਰ ਆ ਰਿਹਾ ਹੈ। ਪੁਲਿਸ ਨੇ ਦੱਸਿਆ ਹੈ ਅੰਕਿਤ ਸਭ ਤੋਂ ਘੱਟ ਉਮਰ ਵਾਲਾ ਸ਼ੂਟਰ ਸੀ,ਜਿਸ ਦੀ ਉਮਰ ਮਹਿਜ਼ ਸਾਢੇ ਅਠਾਰਾਂ ਸਾਲ ਦੱਸੀ ਜਾ ਰਹੀ ਹੈ।

Sidhu Moose Wala murder case: Gangster who shot Sidhu arrested by Delhi Police

ਦੱਸ ਦੇਈਏ ਕਿ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਿਸਟਲ ਅਤੇ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਵੀ ਬਰਾਮਦ ਕੀਤੀਆਂ ਹਨ। ਅੰਕਿਤ ਜੋ ਕਿ ਪੁਲਿਸ ਦੀ ਵਰਦੀ ਦੀ ਵਰਤੋਂ ਕਰਕੇ ਭੱਜਣ ਦੀ ਫਿਰਾਕ 'ਚ ਸੀ। ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਸਚਿਨ ਚੌਧਰੀ ਵੀ ਕਾਬੂ ਕੀਤਾ ਹੈ। ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰੀ ਹੋਈ ਹੈ। ਦੋ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਹਨ।

Sidhu Moose Wala Murder Case: Punjab Police gets 7-day remand of Lawrence Bishnoi Image Source: Twitter

ਦੱਸ ਦਈਏ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ।

Related Post