ਸਰਦੀਆਂ ‘ਚ ਲਾਲ-ਲਾਲ ਟਮਾਟਰਾਂ ਤੋਂ ਬਣਾਓ ਗਰਮਾ-ਗਰਮ ਸੂਪ, ਸਰੀਰ ਨੂੰ ਮਿਲਦੇ ਨੇ ਕਈ ਫਾਇਦੇ

By  Lajwinder kaur January 7th 2021 06:25 PM

ਸਰਦ ਰੁੱਤ ਵਿੱਚ ਟਮਾਟਰ ਦਾ ਸੂਪ ਪੀਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਵਿਟਾਮਿਨ ਏ, ਬੀ-6 ਨਾਲ ਭਰਪੂਰ ਟਮਾਟਰ ਖਾਣਾ ਨਾਲ ਕਈ ਲਾਭ ਮਿਲਦੇ ਨੇ । ਇਸ ਦੀ ਵਰਤੋਂ ਭੋਜਨ ਬਣਾਉਣ ਲਈ, ਟਮਾਟਰ ਨੂੰ ਸਿੱਧਾ ਵੀ ਖਾਇਆ ਜਾ ਸਕਦਾ ਹੈ । ਪਰ ਬਹੁਤ ਸਾਰੇ ਲੋਕ ਇਸ ਨੂੰ ਖਾਣ ਦੀ ਬਜਾਏ ਸੂਪ ਬਣਾ ਕੇ ਪੀਂਦੇ ਹਨ। ਤੁਸੀਂ ਘਰ ‘ਚ ਹੀ ਆਸਾਨੀ ਨਾਲ ਸੂਪ ਬਣਾ ਕੇ ਪੀ ਸਕਦੇ ਹੋ। ਆਓ ਜਾਣਦੇ ਹਾਂ ਸੂਪ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। tomato pic  ਸਮੱਗਰੀ - ਟਮਾਟਰ ਚਾਰ ਤੋਂ ਪੰਜ, ਕਾਲੀ ਮਿਰਚ ਪਾਊਡਰ 1/2 ਚਮਚ, ਨਮਕ ਸੁਆਦ ਮੁਤਾਬਕ , ਖੰਡ 1/2 ਚਮਚ, ਮੱਖਣ ਇੱਕ ਚਮਚ, ਕਾਲਾ ਨਮਕ 1/2 ਚਮਚ, ਬਾਰੀਕ ਕੱਟਿਆ ਹੋਇਆ ਹਰਾ ਧਨੀਆ ਥੋੜ੍ਹਾ ਜਿਹਾ।

inside pic of tomato soup

ਵਿਧੀ : - ਸੂਪ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਧੋ ਲਵੋ। ਫਿਰ ਇਕ ਭਾਂਡੇ 'ਚ 2 ਕੱਪ ਪਾਣੀ ਪਾ ਕੇ ਉਸ 'ਚ ਟਮਾਟਰ ਪਾ ਕੇ ਘੱਟ ਗੈਸ 'ਤੇ ਉਬਲਣ ਲਈ ਰੱਖ ਦਿਓ। ਜਦੋਂ ਟਮਾਟਰ ਚੰਗੀ ਤਰ੍ਹਾਂ ਨਾਲ ਪੱਕ ਜਾਣ ਤਾਂ ਗੈਸ ਨੂੰ ਬੰਦ ਕਰ ਦਿਓ। ਫਿਰ ਟਮਾਟਰ ਨੂੰ ਠੰਡੇ ਪਾਣੀ 'ਚ ਪਾ ਕੇ ਉਸ ਦੇ ਛਿਲਕੇ ਉਤਾਰਣ ਤੋਂ ਬਾਅਦ ਪੀਸ ਲਓ।

tomato soup picture 1

ਪੀਸੇ ਹੋਏ ਟਮਾਟਰ ਦੇ ਗੂਦੇ ਨੂੰ ਵੱਡੀ ਛਾਣਨੀ ਨਾਲ ਛਾਣ ਕੇ ਵੱਖਰਾ ਕਰ ਲਓ। ਫਿਰ ਪੀਸੇ ਹੋਏ ਟਮਾਟਰ ਨੂੰ ਉਬਲਣ ਲਈ ਰੱਖ ਦਿਓ। ਉਬਾਲਾ ਆਉਣ 'ਤੇ ਸੂਪ 'ਚ 1/2 ਚਮਚ ਖੰਡ, ਨਮਕ ਸਵਾਦ ਅਨੁਸਾਰ, 1/2 ਚਮਚ ਕਾਲੀ ਮਿਰਚ ਪਾਊਡਰ ਪਾ ਕੇ 10 ਮਿੰਟ ਤਕ ਪਕਾਓ। ਸੂਪ ਉਪਰ ਬਾਰੀਕ ਕੱਟਿਆ ਹੋਇਆ ਧਨੀਆ ਪਾਵੋ । ਟਮਾਟਰ ਸੂਪ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।

tomato soup pic

Related Post