ਮਲਾਇਕਾ ਨੇ ਅਰਜੁਨ ਕਪੂਰ ਦੇ ਨਾਲ ਰਿਸ਼ਤੇ ‘ਤੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ

By  Lajwinder kaur December 15th 2018 05:10 PM -- Updated: December 15th 2018 05:21 PM

ਬਾਲੀਵੁੱਡ ਦੇ ਚਰਚਿਤ ਲਵ ਬਰਡਸ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਿਹਨਾਂ ਦਾ ਰਿਸ਼ਤਾ ਲਾਇਮ ਲਾਇਟ ‘ਚ ਬਣਿਆ ਹੋਇਆ ਹੈ। ਹਾਲੇ ‘ਚ ਹੀ ਦੋਵਾਂ ਨੂੰ ਇੱਕਠੇ ਡਿਨਰ ਡੇਟ ਉੱਤੇ ਨਜ਼ਰ ਆਏ ਸਨ। ਦੋਵਾਂ ਦੀਆਂ ਅਫੇਅਰ ਦੀਆਂ ਖਬਰਾਂ ਤਾਂ ਮੀਡੀਆ ‘ਚ ਛਾਈਆਂ ਹੋਈਆਂ ਨੇ। ਜਿਸ ਦੇ ਚੱਲਦੇ ਮਲਾਇਕਾ ਦਾ ਪਹਿਲਾ ਰਿਐਕਸ਼ਨ ਸਾਹਮਣੇ ਆਇਆ ਹੈ।Malaika-Arjun Relation: Malaika Arora break silence on relationship

ਹੋਰ ਵੇਖੋ: ਮਲਾਇਕਾ-ਅਰਜੁਨ ਨੇ ਖਰੀਦਿਆ ਨਵਾਂ ਘਰ ਜਾਣੋ ਕਿੱਥੇ ਲਿਆ ਹੈ ਇਹ ਆਸ਼ਿਆਨਾ !

ਮਲਾਇਕਾ ਤੋਂ ਜਦੋਂ ਅਰਜੁਨ ਅਤੇ ਉਨ੍ਹਾਂ ਦੇ ਰਿਸ਼ਤੇ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਮੈਂ ਬੈਲੇਂਸ ਕਰਨਾ ਜਾਣਦੀ ਹਾਂ ਅਤੇ ਜਦੋਂ ਮੈਨੂੰ ਨਾ ਕਹਿਣਾ ਹੋਵੇਗਾ ਤਾਂ ਮੈਂ ਕਹਿ ਦੇਵਾਂਗੀ।'  ਅਰਬਾਜ ਖਾਨ ਤੋਂ ਵੱਖ ਹੋਣ ਤੋਂ ਬਾਅਦ ਮਲਾਇਕਾ ਤੇ ਅਰਜੁਨ ਨੂੰ ਕਈ ਵਾਰ ਇੱਕਠੇ ਸਮਾਂ ਗੁਜ਼ਾਰਦੇ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਅਰਜੁਨ ਨੇ ਵੀ ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ਸੀਜ਼ਨ 6 ‘ਤੇ ਕੁੱਝ ਅਜਿਹਾ ਕਿਹਾ ਸੀ ਜਿਸ ਨਾਲ ਸਭ ਹੈਰਾਨ ਰਹਿ ਗਏ ਸਨ। ਕਰਨ ਜੌਹਰ ਨੇ ਅਰਜੁਨ ਤੋਂ ਪੁੱਛਿਆ ਕੀ ਤੁਸੀਂ ਸਿੰਗਲ ਹੋ ? ਤਾਂ ਅਰਜੁਨ ਕਪੂਰ ਨੇ ਜਵਾਬ ‘ਚ ਕਿਹਾ – ਨਹੀਂ ਮੈਂ ਹੁਣ ਸਿੰਗਲ ਨਹੀਂ ਹਾਂ। ਪਰ ਦੋਵਾਂ ਨੇ ਰਿਸ਼ਤੇ ਨੂੰ ਨਾ ਤਾਂ ਖੁੱਲ ਕੇ ਸਵੀਕਾਰ ਕੀਤਾ ਹੈ ਨਾ ਹੀ ਇਨਕਾਰ ਕੀਤਾ ਹੈ।Malaika-Arjun Relation: Malaika Arora break silence on relationship

ਖਬਰਾਂ ਤਾਂ ਇਹ ਵੀ ਆਈਆਂ ਸਨ ਕੇ ਦੋਵਾਂ ਨੇ ਇੱਕਠੇ ਅਪਣੇ ਲਈ ਘਰ ਖਰੀਦਿਆ ਹੈ ਜੋ ਕਿ ਮੁੰਬਈ  ਦੇ ਲੋਖੰਡਵਾਲਾ ਕੰਪਲੈਕਸ ਦੇ ਕੋਲ ਹੈ। ਮਲਾਇਕਾ ਅਰੋੜ ਜੋ ਕੇ ਟੀਵੀ ‘ਤੇ ਸ਼ੋਅ ਜੱਜ ਕਰਦੇ ਨਜ਼ਰ ਆਉਂਦੇ ਨੇ ਤੇ ਉਧਰ ਅਰਜੁਨ ਕਪੂਰ ਵੀ ਅਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਬਿਜ਼ੀ ਚਲ ਰਹੇ ਹਨ। ਅਰਜੁਨ ਕਪੂਰ ਜੋ ਕੇ ਆਸ਼ੁਤੋਸ਼ ਦੀ ਫਿਲਮ ‘ਪਾਣੀਪਤ’ ‘ਚ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਖਬਰਾਂ ਦੀਆਂ ਮੰਨੀਏ ਤਾਂ ਮਲਾਇਕਾ-ਅਰਜੁਨ 2019 ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ।

 

Related Post