ਮਾਣਕ ਮੇਲਾ : ਜਾਣੋ ਕਦੋਂ ਤੇ ਕਿਹੜੇ ਗਾਇਕ ਕੁਲਦੀਪ ਮਾਣਕ ਦੀਆਂ ਯਾਦਾਂ ਕਰਨਗੇ ਤਾਜ਼ਾ

By  Aaseen Khan November 25th 2018 05:33 AM

ਮਾਣਕ ਮੇਲਾ : ਜਾਣੋ ਕਦੋਂ ਤੇ ਕਿਹੜੇ ਗਾਇਕ ਕੁਲਦੀਪ ਮਾਣਕ ਦੀਆਂ ਯਾਦਾਂ ਕਰਨਗੇ ਤਾਜ਼ਾ : ਕਲਈਆਂ ਦੇ ਬਾਦਸ਼ਾ ਮਰਹੂਮ ਕੁਲਦੀਪ ਮਾਣਕ ਪੰਜਾਬੀਆਂ ਦੇ ਦਿਲਾਂ 'ਚ ਹਮੇਸ਼ਾ ਅਮਰ ਰਹਿਣਗੇ। ਮਾਣਕ ਜੀ ਦੀ ਬੁਲੰਦ ਆਵਾਜ਼ ਅੱਜ ਵੀ ਪੰਜਾਬ ਦੇ ਹਰ ਇੱਕ ਵਿਅਕਤੀ ਦੇ ਦਿਲਾਂ 'ਚ ਧੜਕਦੀ ਹੈ। ਕੁਲਦੀਪ ਮਾਣਕ ਦੀਆਂ ਯਾਦਾਂ ਨੂੰ ਹੋਰ ਤਾਜ਼ਾ ਕਰਨ ਲਈ ਉਹਨਾਂ ਦੀ ਬਰਸੀ ਉੱਤੇ ਭਾਵ 30 ਨਵੰਬਰ 2018 ਨੂੰ ਜਲੰਧਰ ਵਿਖੇ ਮਾਣਕ ਮੇਲਾ ਕਰਵਾਇਆ ਜਾ ਰਿਹਾ।

https://www.instagram.com/p/Bqj7K_AlINg/

ਇਸ ਦੀ ਜਾਣਕਾਰੀ ਉਹਨਾਂ ਦੇ ਸਟੂਡੈਂਟ ਰਹੇ ਜਿਹੜੇ ਕਿ ਆਪਣੇ ਆਪ ਨੂੰ ਮਾਣਕ ਦੇ ਚਰਨਾਂ ਦੀ ਧੂੜ ਦਸਦੇ ਹਨ ਯਾਨੀ ਪੰਜਾਬ ਦੇ ਰਾੱਕ ਪੌਪ ਗਾਇਕ ਜੈਜ਼ੀ ਬੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।ਇਸ ਮੇਲੇ ਨੂੰ ਖੁਦ ਜੈਜ਼ੀ ਬੀ ਆਪਣੀ ਦੇਖ ਰੇਖ 'ਚ ਕਰਵਾ ਰਹੇ ਹਨ। ਮੇਲੇ 'ਚ ਪੰਜਾਬ ਦੇ ਵੱਡੇ ਵੱਡੇ ਨਾਮ ਸ਼ਿਰਕਤ ਕਰਨਗੇ ਅਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਹੋਏ ਕੁਲਦੀਪ ਮਾਣਕ ਦੀਆਂ ਯਾਦਾਂ ਨੂੰ ਤਾਜ਼ਾ ਕਰਨਗੇ।

 memories of manak

ਹੋਰ ਪੜ੍ਹੋ : ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਵੀਡਿਓ ਸਾਂਝਾ ਕਰਕੇ ਦਿੱਤੀ ਜਾਣਕਾਰੀ

ਦੱਸ ਦਈਏ ਇਸ ਮੇਲੇ 'ਚ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਅਤੇ ਖੁਦ ਜੈਜ਼ੀ ਬੀ ਵੀ ਆਪਣੀ ਗਾਇਕੀ ਦੀ ਜੌਹਰ ਦਿਖਾਉਣਗੇ ਅਤੇ ਆਪਣੇ ਉਸਤਾਦ ਯਾਨੀ ਕੁਲਦੀਪ ਮਾਣਕ ਜੀ ਦੀਆਂ ਯਾਦਾਂ ਨੂੰ ਤਰੋ ਤਾਜ਼ਾ ਕਰਦੇ ਹੋਏ ਦਿਖਾਈ ਦੇਣਗੇ।

memories of manak

ਇਹ ਮੇਲਾ ਜਲੰਧਰ ਦੇ ਅਜੀਤ ਗਰਾਊਂਡ ਨੇੜੇ ਦੁਰਗਾ ਮੰਦਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਇਕੱਠ 'ਚ ਅਖਾੜਾ ਲਗਾਉਣ ਲਈ ਮੁਹੰਮਦ ਸਦੀਕ , ਅੰਮ੍ਰਿਤ ਮਾਨ , ਗੈਰੀ ਸੰਧੂ , ਸਰਦੂਲ ਸਿਕੰਦਰ , ਕੌਰ ਬੀ , ਬੂਟਾ ਸਿੰਘ ਪ੍ਰੀਤ ਹਰਪਾਲ ਅਤੇ ਹੋਰ ਵੀ ਕਈ ਵੱਡੇ ਨਾਮ ਪਹੁੰਚਣਗੇ।

Related Post