ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਵੀਡਿਓ ਸਾਂਝਾ ਕਰਕੇ ਦਿੱਤੀ ਜਾਣਕਾਰੀ 

Written by  Shaminder   |  October 01st 2018 10:07 AM  |  Updated: October 01st 2018 10:07 AM

ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਵੀਡਿਓ ਸਾਂਝਾ ਕਰਕੇ ਦਿੱਤੀ ਜਾਣਕਾਰੀ 

ਜੈਜ਼ੀ ਬੀ ਨੂੰ ਵਿਦੇਸ਼ 'ਚ ਭੰਗੜੇ ਦਾ ਸਿਰਤਾਜ ਹੋਣ ਦਾ ਮਾਣ ਹਾਸਲ ਹੋਇਆ ਹੈ । ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ।ਜੈਜ਼ੀ ਬੀ ਨੂੰ ਭੰਗੜੇ ਅਤੇ ਸੰਗੀਤ 'ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਨੂੰ ਸਟੈਂਡ ਅਪ ਹੋ ਕੇ ਮਾਣ ਸਤਿਕਾਰ ਵੀ ਦਿੱਤਾ ਗਿਆ । ਜੈਜ਼ੀ ਬੀ ਨੇ ਇਸ ਸਨਮਾਨ ਸਮਾਰੋਹ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ : ਜੈਜ਼ੀ ਬੀ ਨੇ ਓਸਲੋ ‘ਚ ਬੰਨਿਆਂ ਸਮਾਂ ,ਸਰੋਤਿਆਂ ਨਾਲ ਸੁਰਾਂ ਦੀ ਪਾਈ ਸਾਂਝ

https://www.instagram.com/p/BoW8ITllP6x/?hl=en&taken-by=jazzyb

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸਨਮਾਨ ਲਈ ਉਨ੍ਹਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ ਤਾਂ ਸਭ ਨੇ ਉਨ੍ਹਾਂ ਦੇ ਸਨਮਾਨ 'ਚ ਖੜੇ ਹੋ ਕੇ ਉਨ੍ਹਾਂ ਦਾ ਮਾਣ ਵਧਾਇਆ । ਇਸ ਸਨਮਾਨ ਨੂੰ ਹਾਸਲ ਕਰਕੇ ਜੈਜ਼ੀ ਬੀ ਵੀ ਖੁਸ਼ ਨਜ਼ਰ ਆਏ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕਰਨ ਤੋਂ ਬਾਅਦ ਲਿਖਿਆ ਕਿ ਨਿੰਦਰ ਮੋਰਵਾਲੀਆ ਸੱਚ ਲਿਖਦਾ ਤੁਹਾਡੇ ਪਰਿਵਾਰ ਨੇ ਜਸਵਿੰਦਰ  ਨੂੰ ਮਹਾਰਾਜਾ ਬਣਾਇਆ ਹੈ ।

 

ਜੈਜ਼ੀ ਬੀ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਗਾਇਕ ਦਾ ਅਸਲੀ ਨਾਂਅ ਜਸਵਿੰਦਰ ਸਿੰਘ ਬੈਂਸ ਹੈ । ਦੁਆਬੇ ਦਾ ਇਹ ਮਸ਼ਹੂਰ ਗਾਇਕ ਪੰਜਾਬੀ ਗਾਇਕੀ ਦੇ ਪਿੜ੍ਹ 'ਚ ਲੰਬੇ ਸਮੇਂ ਤੋਂ ਆਪਣੀ ਧਾਕ ਜਮਾਈ ਬੈਠਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਿੱਪ ਹਾਪ ਦੀ ਪਿਰਤ ਜੈਜ਼ੀ ਬੀ ਨੇ ਹੀ ਪਾਈ ਸੀ ।ਕੁਲਦੀਪ ਮਾਣਕ ਤੋਂ ਸੰਗੀਤ ਦੀ ਸਿੱਖਿਆ ਹਾਸਲ ਕਰਨ ਵਾਲੇ ਜੈਜ਼ੀ ਬੀ ਅਕਸਰ ਆਪਣੇ ਉਸਤਾਦ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ । ਉਹ ਆਪਣੇ ਉਸਤਾਦ ਅਤੇ ਆਪਣੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਵੀਡਿਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network