ਇੱਕ ਵਾਰ ਫਿਰ ਮਾਂ ਬਣੀ ਮੰਦਿਰਾ ਬੇਦੀ, ਬੇਟੀ ਦੀਆਂ ਸ਼ੇਅਰ ਕੀਤੀਆਂ ਤਸਵੀਰਾਂ

By  Rupinder Kaler October 26th 2020 01:16 PM

ਮੰਦਿਰਾ ਬੇਦੀ ਅਤੇ ਉਹਨਾਂ ਦੇ ਪਤੀ ਰਾਜ ਕੌਸ਼ਲ ਨੇ ਆਪਣੇ ਪਰਿਵਾਰ ਵਿੱਚ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ । ਇਸ ਜੋੜੇ ਨੇ 4 ਸਾਲ ਦੀ ਬੱਚੀ ਨੂੰ ਗੋਦ ਲਿਆ ਹੈ । ਇਸ ਸਭ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਇਸ ਤੋਂ ਪਹਿਲਾਂ ਇਹ ਜੋੜਾ 9 ਸਾਲ ਦੇ ਬੇਟੇ ਵੀਰ ਕੌਸ਼ਲ ਦੇ ਮਾਤਾ ਪਿਤਾ ਹਨ।

mandiraਹੋਰ ਪੜ੍ਹੋ :

ਰਿਤਿਕ ਰੋਸ਼ਨ ਨੇ ਖਰੀਦਿਆ ਸੁਫਨਿਆਂ ਦਾ ਘਰ, ਘਰ ਲਈ ਖਰਚੇ ਏਨੇਂ ਕਰੋੜ

ਸ਼ਿਲਪਾ ਸ਼ੈੱਟੀ ਨੇ ਬੀਤੇ ਦਿਨ ਇਸ ਤਰ੍ਹਾਂ ਆਪਣੇ ਘਰ ਕੀਤੀ ਕੰਜਕਾਂ ਦੀ ਪੂਜਾ, ਵੀਡੀਓ ਵਾਇਰਲ

ਆਪਣੇ ਵਿਆਹ ’ਤੇ ਨੇਹਾ ਕੱਕੜ ਨੇ ਰੋਹਨਪ੍ਰੀਤ ਲਈ ਗਾਇਆ ਰੋਮਾਂਟਿਕ ਗਾਣਾ

mandira

ਬੇਟੀ ਨੂੰ ਗੋਦ ਲੈ ਕੇ ਉਹਨਾਂ ਦਾ ਪਰਿਵਾਰ ਮੁਕੰਮਲ ਹੋ ਗਿਆ ਹੈ । ਮੰਦਿਰਾ ਨੇ ਆਪਣੀ ਬੇਟੀ ਦਾ ਨਾਂਅ ਤਾਰਾ ਬੇਦੀ ਕੌਸ਼ਲ ਰੱਖਿਆ ਹੈ । ਮੰਦਿਰਾ ਨੇ ਆਪਣੀ ਬੇਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਉਹਨਾਂ ਨੇ ਦੱਸਿਆ ਕਿ ਤਾਰਾ ਇਸ ਸਾਲ ਜੁਲਾਈ ਵਿੱਚ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣ ਗਈ ਸੀ ।

mandira

ਤੁਹਾਨੂੰ ਦੱਸ ਦਿੰਦੇ ਹਾ ਕਿ ਮੰਦਿਰਾ ਪਿਛਲੇ ਦੋ ਸਾਲਾਂ ਤੋਂ ਇੱਕ ਬੇਟੀ ਨੂੰ ਗੋਦ ਲੈਣ ਦੀ ਕੋਸ਼ਿਸ਼ ਕਰ ਰਹੀ ਸੀ । ਮੰਦਿਰਾ ਨੇ ਨੇ ਲਿਖਿਆ ਹੈ ਕਿ ਸਾਡੇ ਕੋਲ ਦੁਆ ਵਾਂਗ ਆਈ ਹੈ, ਸਾਡੀ ਛੋਟੀ ਬੇਟੀ ਤਾਰਾ। ਜਿਸ ਦੀਆਂ ਅੱਖਾਂ ਸਿਤਾਰਿਆਂ ਵਾਂਗ ਚਮਕਦੀਆਂ ਹਨ । ਵੀਰ ਦੀ ਭੈਣ ।

Related Post