ਮੈਂਡੀ ਤੱਖਰ ਦੀ ਫ਼ਿਲਮ 'ਵੱਡਾ ਘਰ' ਦੀ ਸ਼ੂਟਿੰਗ ਹੋਈ ਸ਼ੁਰੂ, ਫ਼ਿਲਮ ਦੇ ਸੈੱਟ ਤੋਂ ਸਾਂਝਾ ਕੀਤਾ ਵੀਡੀਓ
Mandy Takhar news: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਇਸ ਸਾਲ ਉਹ ਫ਼ਿਲਮਾਂ 'ਛੱਲੇ ਮੁੰਦੀਆਂ' ਤੇ 'ਟੈਲੀਵਿਜ਼ਨ' ਨੂੰ ਵਿੱਚ ਨਜ਼ਰ ਆਈ ਸੀ। ਮੈਂਡੀ ਤੱਖਰ ਨੇ ਹੁਣ ਆਪਣੇ ਫੈਨਜ਼ ਦੇ ਨਾਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਵੱਡਾ ਘਰ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਹੋਰ ਪੜ੍ਹੋ : ਟੀਨਾ ਥਡਾਨੀ ਦੇ ਆਉਣ ਤੋਂ ਬਾਅਦ ਬਦਲ ਗਈ ਹਨੀ ਸਿੰਘ ਦੀ ਜ਼ਿੰਦਗੀ, ਗਾਇਕ ਨੇ ਕਿਹਾ-‘ਇਹ ਮੇਰਾ ਤੀਜਾ ਪੁਨਰ ਜਨਮ ਹੈ’
image source: Instagram
ਦੱਸ ਦਈਏ ਕਿ ਹਾਲ ਹੀ 'ਚ ਮੈਂਡੀ ਤੱਖਰ ਨੇ ਆਪਣੀ ਆਉਣ ਵਾਲੀ ਫ਼ਿਲਮ 'ਵੱਡਾ ਘਰ' ਦਾ ਪੋਸਟਰ ਰਿਲੀਜ਼ ਕੀਤਾ ਸੀ। ਹੁਣ ਅਦਾਕਾਰਾ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਫ਼ਿਲਮ ਸ਼ੂਟ ਕਰਨ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਐਕਟਰ ਜੋਬਨਪ੍ਰੀਤ ਸਿੰਘ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
image source: Instagram
ਦੱਸ ਦਈਏ ਮੈਂਡੀ ਤੱਖਰ ਜੋ ਕਿ ‘ਯੈੱਸ ਆਈ ਐੱਮ ਸਟੂਡੈਂਟ’ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਮੈਂਡੀ ਤੱਖਰ ਦੀ ਆਉਣ ਵਾਲੀ ਫ਼ਿਲਮ 'ਵੱਡਾ ਘਰ' ਜੋ ਕਿ ਅਗਲੇ ਸਾਲ ਰਿਲੀਜ਼ ਹੋਵੇਗੀ।
image source: Instagram
ਜੇ ਗੱਲ ਕਰੀਏ ਮੈਂਡੀ ਤੱਖਰ ਦੀ ਫ਼ਿਲਮੀ ਕਰੀਅਰ ਦੀ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਗਾਇਕ ਬੱਬੂ ਮਾਨ ਦੀ ਫ਼ਿਲਮ ‘ਏਕਮ’ ਨਾਲ ਕੀਤੀ ਸੀ। ਮੈਂਡੀ ਤੱਖਰ ਨੇ ‘ਮੁੰਡੇ ਕਮਾਲ ਦੇ’, ‘ਮਿਰਜ਼ਾ ਅਨ ਟੋਲਡ ਸਟੋਰੀ’, ‘ਸਾਡੀ ਵੱਖਰੀ ਹੈ ਸ਼ਾਨ’, ‘ਇਸ਼ਕ ਗਰਾਰੀ’, ‘ਏਕਮ’, ‘ਰੱਬ ਦਾ ਰੇਡੀਓ’ ਅਤੇ ‘ਅਰਦਾਸ’, ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।
View this post on Instagram