ਬਜ਼ਾਰ 'ਚ ਸਬਜ਼ੀਆਂ ਖਰੀਦਦੀ ਨਜ਼ਰ ਆਈ ਅਦਾਕਾਰਾ ਮੈਂਡੀ ਤੱਖਰ,ਵੀਡੀਓ ਵਾਇਰਲ  

By  Shaminder November 18th 2019 10:01 AM

ਅਦਾਕਾਰਾ ਮੈਂਡੀ ਤੱਖਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਇੱਕ ਸਬਜ਼ੀਆਂ ਵਾਲੇ ਤੋਂ ਸਬਜ਼ੀਆਂ ਖਰਦੀਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਉਨ੍ਹਾਂ ਦੇ ਕਿਸੇ ਫ਼ਿਲਮ ਦਾ ਸੀਨ ਹੋ ਸਕਦਾ ਹੈ । ਜਿਸ ਲਈ ਉਹ ਐਕਟ ਕਰਦੇ ਹੋਏ ਨਜ਼ਰ ਆ ਰਹੇ ਨੇ ।ਜਿਸ ਤਰ੍ਹਾਂ ਕਿ ਵੀਡੀਓ 'ਚ ਨਜ਼ਰ ਆ ਰਿਹਾ ਹੈ ਇਹ ਵੀਡੀਓ ਪੰਜਾਬ ਦੇ ਕਿਸੇ ਇਲਾਕੇ ਭੋਗਲਾ ਦਾ ਹੈ ।

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦਾ ਸ਼ੂਟ ਹੋਇਆ ਸ਼ੁਰੂ

https://www.instagram.com/p/B4-JbwhlJHH/

ਮੈਂਡੀ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਨੇ ਇਸ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ।

https://www.instagram.com/p/B4OjHnRgsNR/

ਮੈਂਡੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ਲੁਕਣਮੀਚੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਉਸ ਤੋਂ ਬਾਅਦ ਸਾਕ ਫ਼ਿਲਮ ਜੋ ਕਿ ਰਿਸ਼ਤਿਆਂ ਦੀ ਅਹਿਮੀਅਤ ਅਤੇ ਸੱਚੇ ਪਿਆਰ ਨੂੰ ਦਰਸਾਉਂਦੀ ਸੀ ,ਉਸ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ ।

https://www.instagram.com/p/B3GZB65gcUi/

ਇਸ ਫ਼ਿਲਮ 'ਚ ਮੈਂਡੀ ਦੇ ਨਾਲ ਜੋਬਨਪ੍ਰੀਤ ਨਜ਼ਰ ਆਏ ਸਨ । ਇਸ ਤੋਂ ਇਲਾਵਾ ਮੈਂਡੀ ਹੋਰ ਕਈ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੀ ਹੈ ।

 

Related Post