ਗਾਇਕ ਮਨੀ ਔਜਲਾ ਨੇ ਮੈਰੀਜ ਐਨੀਵਰਸਰੀ ਮੌਕੇ ‘ਤੇ ਆਪਣੀ ਲਾਈਫ ਪਾਰਟਨਰ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕਰਕੇ ਕੀਤਾ ਵਿਸ਼

By  Lajwinder kaur November 16th 2020 01:41 PM

ਪੰਜਾਬੀ ਗਾਇਕ ਮਨੀ ਔਜਲਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਦੀ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ ।

inside pic money aujla   ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਦਿੱਤਾ ਖ਼ਾਸ ਤੋਹਫਾ, ‘ਅਰਦਾਸ’ ਦੇ ਤੀਜੇ ਭਾਗ ‘ARDASS SARBAT DE BHALLE DI’ ਦਾ ਕੀਤਾ ਐਲਾਨ

ਉਨ੍ਹਾਂ ਨੇ ਵਿਆਹ ਦੀ ਵ੍ਹਰੇਗੰਢ ਮੌਕੇ ਉੱਤੇ ਪਿਆਰੀ-ਪਿਆਰੀ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸਭ ਤੋਂ ਸ਼ਾਨਦਾਰ ਚੀਜ਼ ਜੋ ਮੈਂ ਕਰਨ ਦਾ ਫੈਸਲਾ ਕੀਤਾ ਉਹ ਸੀ ਆਪਣੀ ਜ਼ਿੰਦਗੀ ਅਤੇ ਦਿਲ ਤੁਹਾਡੇ ਨਾਲ ਸਾਂਝਾ ਕਰਨਾ । ਸਾਡੀ ਮੈਰੀਜ ਐਨੀਵਰਸਰੀ ਤੇ ਹਰ ਦਿਨ ਜੋ ਅਸੀਂ ਇਕੱਠੇ ਜਿਉਂਦੇ ਹਾਂ, ਮੈਂ ਤੁਹਾਡੇ ਦੁਆਰਾ ਦਿੱਤੇ ਪਿਆਰ ਦੀ ਕਦਰ ਕਰਨ ਦਾ ਵਾਅਦਾ ਕਰਦਾ ਹਾਂ ।

inside pic of punjabi singer money aujla

ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਤੁਹਾਡੇ ਵਰਗੀ ਪਤਨੀ ਇੱਕ ਅਸੀਸ ਹੈ । ਮੈਂ ਤੁਹਾਡੇ ਲਈ ਰੱਬ ਦਾ ਧੰਨਵਾਦ ਕਰਦਾ ਹਾਂ । ਮੁਬਾਰਕ ਵਿਆਹ ਦੀ ਵਰ੍ਹੇਗੰਢ ਦੀ Rimi Manpreet Aujla’ ।

money aujla pic

ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ। ਮਨੀ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

money aujla wedding pic

Related Post