ਬਾਲ ਦਿਵਸ 'ਤੇ ਪੰਜਾਬੀ ਗਾਇਕ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ,ਬਾਲੀਵੁੱਡ 'ਚ ਵੀ ਚੱਲਦਾ ਹੈ ਨਾਮ,ਪਛਾਣੋ ?
14 ਨਵੰਬਰ ਦੇਸ਼ 'ਚ ਬੱਚਿਆਂ ਅਤੇ ਬਚਪਨ ਦੇ ਨਾਮ ਮਨਾਇਆ ਜਾਂਦਾ ਇਹ ਦਿਨ ਹਰ ਕਿਸੇ ਨੂੰ ਬਚਪਨ ਦੇ ਸੁਨਹਿਰੀ ਦੌਰ 'ਚ ਲੈ ਜਾਂਦਾ ਹੈ। ਸਾਰਿਆਂ ਦੀ ਜ਼ਿੰਦਗੀ 'ਚ ਬਚਪਨ ਦੇ ਅਜਿਹੇ ਕਿੱਸੇ ਹੁੰਦੇ ਹਨ ਜਿੰਨ੍ਹਾਂ ਨੂੰ ਯਾਦ ਕਰਕੇ ਹਾਸਾ ਵੀ ਆਉਂਦਾ ਹੈ ਅਤੇ ਵਾਪਿਸ ਬੱਚੇ ਬਣਨ ਦੀ ਤਾਂਘ ਵੀ ਪੈਦਾ ਹੁੰਦੀ ਹੈ। ਪੰਜਾਬੀ ਸਿਤਾਰੇ ਵੀ ਬਾਲ ਦਿਵਸ 'ਤੇ ਆਪਣੇ ਬਚਪਨ ਦੀਆਂ ਯਾਦਾਂ ਪਿਆਰੀਆਂ ਤਸਵੀਰਾਂ ਨਾਲ ਸਾਂਝੀਆਂ ਕਰ ਰਹੇ ਹਨ।
View this post on Instagram
ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਵੀ ਅੱਜ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ 'ਚ ਵੱਡਾ ਨਾਮ ਹੈ। ਜੀ ਹਾਂ ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਜਿੰਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਅਤੇ ਲਿਖਿਆ,'ਬਚਪਨ ਕਦੇ ਨਹੀਂ ਭੁੱਲ ਸਕਦਾ ਮੈਂ,ਛੋਟੇ ਹੁੰਦਿਆਂ ਤੋਂ ਆਹੀ ਸੋਚਿਆ ਸੀ ਕਿ ਬਸ ਗਾਉਣਾ, ਨਾ ਉਸ ਸਮੇਂ ਸੋਸ਼ਲ ਮੀਡੀਆ ਹੁੰਦਾ ਸੀ ਨਾਹੀ ਲਾਈਕਸ ਨਾ ਕਮੈਂਟਸ ਪਰ ਹਮੇਸ਼ਾ ਗਾਇਆ ਸਕੂਲ 'ਚ ਵੀ ਤੇ ਅੱਜ ਵੀ ਆਹੀ ਕਰ ਰਿਹਾ।ਰੱਬ 'ਤੇ ਸਾਰੇ ਸਾਥ ਏਦਾਂ ਹੀ ਦਿੰਦੇ ਰਹੋ। ਬਚਪਨ ਸਭ ਤੋਂ ਖੂਬਸੂਰਤ ਸਮਾਂ ਹੈ ਇਸ ਨੂੰ ਵਾਰ ਵਾਰ ਜਿਉਂਦੇ ਰਹੋ।
ਹੋਰ ਵੇਖੋ : ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਵੈਂਕਟੇਸ਼ਵਰ ਮੰਦਿਰ ਪਹੁੰਚੇ ਦੀਪਿਕਾ-ਰਣਵੀਰ, ਦੇਖੋ ਤਸਵੀਰਾਂ

ਯਾਰੀ ਗਾਣੇ ਨਾਲ ਪੰਜਾਬੀ ਸੰਗੀਤ ਜਗਤ 'ਚ ਐਂਟਰੀ ਮਾਰਨ ਵਾਲੇ ਮਨਿੰਦਰ ਬੁੱਟਰ ਨੇ ਗੀਤ ਸਖੀਆਂ, ਜਮੀਲਾ, ਸੌਰੀ, ਅਤੇ ਇੱਕ ਤੇਰਾ ਵਰਗੇ ਗਾਣਿਆਂ ਨਾਲ ਵੱਡਾ ਮੁਕਾਮ ਹਾਸਿਲ ਕੀਤਾ ਹੈ। ਪੰਜਾਬ ਤੋਂ ਬਾਹਰ ਵੀ ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।