ਮਨਿੰਦਰ ਬੁੱਟਰ ਦੇ ਨਵੇਂ ਗੀਤ ‘ਇੱਕ ਤੇਰਾ’ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

By  Lajwinder kaur August 18th 2019 04:42 PM

ਲਓ ਜੀ ਮਨਿੰਦਰ ਬੁੱਟਰ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਇੱਕ ਤੇਰਾ ਗਾਣੇ ਦੇ ਪੋਸਟਰ ਤੋਂ ਬਾਅਦ ਟੀਜ਼ਰ ਨੇ ਦਰਸ਼ਕਾਂ ‘ਚ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਜੀ ਹਾਂ ਇਸ ਦੀ ਪਹਿਲੀ ਝਲਕ ਜਿਹੜੀ ਟੀਜ਼ਰ ਦੇ ਰੂਪ ‘ਚ ਸਾਹਮਣੇ ਆਈ ਹੈ। ਇਹ ਛੋਟੀ ਜਿਹੀ ਝਲਕ ਬਹੁਤ ਹੀ ਖ਼ੂਬਸੂਰਤ ਬਣਾਈ ਗਈ ਹੈ। ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਮਨਿੰਦਰ ਬੁੱਟਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲਓ ਜੀ ਆ ਗਿਆ ਟੀਜ਼ਰ #ਇੱਕ ਤੇਰਾ ਦਾ.. ਤਿਆਰ ਰਹੋ 21 ਅਗਸਤ ਲਈ ਬਹੁਤ ਹੀ ਪਿਆਰਾ ਗਾਣਾ..’

View this post on Instagram

 

Lao ji aa gya teaser #IkTera da ready raho 21st aug layi bahut hi payara ganna ? @mixsingh @directorgifty @dopvikcee @officialamitsyal @yaadubrarofficial @gunbir_whitehill @manmordsidhu @whitehillmusic @whitehillstudios.official

A post shared by Maninder Buttar (ਮੰਨੂ) (@manindarbuttar) on Aug 18, 2019 at 12:28am PDT

ਹੋਰ ਵੇਖੋ:ਦਿਲਾਂ ਨੂੰ ਛੂਹ ਰਿਹਾ ਹੈ ਆਰ ਨੇਤ ਦਾ ‘STRUGGLER’ ਗਾਣਾ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

‘ਇੱਕ ਤੇਰਾ’ ਗਾਣੇ ਦੇ ਬੋਲ ਵੀ ਖ਼ੁਦ ਮਨਿੰਦਰ ਬੁੱਟਰ ਨੇ ਹੀ ਲਿਖੇ ਹਨ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਨਾਮੀ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ। ਵੀਡੀਓ ਨੂੰ ਡਾਇਰੈਕਟਰ ਗਿਫ਼ਟੀ ਵੱਲੋਂ ਤਿਆਰ ਕੀਤਾ ਗਿਆ ਹੈ।

ਹਾਲ ਹੀ ‘ਚ ਮਨਿੰਦਰ ਬੁੱਟਰ ਦਾ ਨੇਹਾ ਕੱਕੜ ਦੇ ਨਾਲ ਆਇਆ ‘ਸੌਰੀ’ ਗੀਤ ਨੇ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ। ਮੀਡੀਆ ਖ਼ਬਰਾਂ ਦੇ ਅਨੁਸਾਰ ਮਨਿੰਦਰ ਬੁੱਟਰ ਦਾ ਸਖੀਆਂ ਗਾਣਾ ਬਹੁਤ ਜਲਦ ਬਾਲੀਵੁੱਡ ਦੇ ਨਾਮੀ ਡਾਇਰੈਕਟਰ ਕਰਨ ਜੌਹਰ ਦੀ ਫ਼ਿਲਮ ‘ਚ ਸੁਣਨ ਨੂੰ ਮਿਲੇਗਾ। ਮਨਿੰਦਰ ਬੁੱਟਰ ਵੱਲੋਂ ਗਾਏ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਮਨਿੰਦਰ ਬੁੱਟਰ ਦਾ ਨਵਾਂ ਗੀਤ ‘ਇੱਕ ਤੇਰਾ’ 21 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

Related Post