ਮਨਿੰਦਰ ਬੁੱਟਰ ਨੇ ਫੈਨਜ਼ ਦੇ ਨਾਲ ਸਾਂਝੀ ਕੀਤੀ ਆਪਣੀ ਖੁਸ਼ੀ, ‘ਲਾਰੇ’ ਗੀਤ ਨੇ ਹਾਸਿਲ ਕੀਤਾ ਇਹ ਮੁਕਾਮ

By  Lajwinder kaur September 7th 2020 09:01 AM -- Updated: September 7th 2020 09:42 AM

ਪੰਜਾਬੀ ਗਾਇਕ ਮਨਿੰਦਰ ਬੁੱਟਰ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਦੇ ਰਹੇ ਨੇ । ਜਿਸ ਕਰਕੇ ਉਨ੍ਹਾਂ ਦੀ ਚੰਗੀ ਫੈਨ ਫੋਲਵਿੰਗ ਹੈ ।

View this post on Instagram

 

Laare cross 200 million ?? Saari team da thnk u @sargunmehta @jaani777 @bpraak @arvindrkhaira @iamjaskaran @whitehillmusic ??? sargun shukriyaaa rahu tuhada ?

A post shared by Maninder Buttar (ਮੰਨੂ) (@maninderbuttar) on Sep 4, 2020 at 8:32am PDT

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਪਾ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਪੋਸਟ ‘ਚ ਦੱਸਿਆ ਹੈ ਕਿ ਉਨ੍ਹਾਂ ਦਾ ਗੀਤ ‘ਲਾਰੇ’ 200 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ । ਉਨ੍ਹਾਂ ਨੇ ਨਾਲ ਹੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ।

ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਸੀ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਸੀ । ਗਾਣੇ ਦੇ ਸ਼ਾਨਦਾਰ ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਸੀ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ਖੁਦ ਮਨਿੰਦਰ ਬੁੱਟਰ ਤੇ ਸਰਗੁਣ ਮਹਿਤਾ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ ਹੈ ਜਿਸ ਕਰਕੇ ਗੀਤ ਨੇ 200 ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ । ਜੇ ਗੱਲ ਕਰੀਏ ਮਨਿੰਦਰ ਬੁੱਟਰ ਦੇ ਵਰਕ ਫਰੰਟ ਦੀ ਤਾਂ ਉਹ ਸਖੀਆਂ, ਇੱਕ ਤੇਰਾ, ਸੌਰੀ, ਯਾਰੀ, ਵਿਆਹ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post