ਸਾਊਥ ਅਦਾਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਕ੍ਰਿਕੇਟਰ ਮਨੀਸ਼ ਪਾਂਡੇ

By  Aaseen Khan December 2nd 2019 04:56 PM

ਟੀਮ ਇੰਡੀਆ ਦੇ ਬੱਲੇਬਾਜ਼ ਅਤੇ ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਸੋਮਵਾਰ ਨੂੰ ਸਾਊਥ ਇੰਡੀਆ ਦੀ ਐਕਟਰੈੱਸ ਆਸ਼ਰਿਤਾ ਸ਼ੈਟੀ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਨਾਂ ਦੇ ਵਿਆਹ ਤੋਂ ਬਾਅਦ ਪਹਿਲੀ ਫੋਟੋ ਸਨਰਾਈਜ਼ਰਸ ਹੈਦਰਾਬਾਦ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਮਨੀਸ਼ ਪਾਂਡੇ ਸਨਰਾਈਜ਼ਰਸ ਹੈਦਾਰਾਬਾਦ ਫ੍ਰੈਂਚਾਇਜ਼ੀ ਟੀਮ ਲਈ ਹੀ ਖੇਡਦੇ ਹਨ ।

ਸਨਰਾਈਜ਼ਰਸ ਹੈਦਾਰਾਬਾਦ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ 'ਚ ਮਨੀਸ਼ ਨੇ ਸ਼ੇਰਵਾਨੀ ਪਾਈ ਹੋਈ ਹੈ, ਜਦੋਂ ਕਿ ਆਸ਼ਰਿਤਾ ਨੇ ਸਿਲਕ ਦੀ ਸਾੜ੍ਹੀ ਪਾਈ ਹੈ । ਇਸ ਤਸਵੀਰ 'ਚ ਮਨੀਸ਼ ਆਸ਼ਰਿਤਾ ਨੂੰ ਵਰਮਾਲਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ : ‘ਪੀ.ਯੂ. ਦੀਆਂ ਯਾਰੀਆਂ’ ਤੋਂ ਬਾਅਦ ਹੁਣ ਮਿਸਟਾ ਬਾਜ਼ ਨਾਲ ‘ਗੇੜੀਆਂ’ ਮਾਰਨਗੇ ਸ਼ੈਰੀ ਮਾਨ

 

View this post on Instagram

 

Wishing good luck, happiness and lots of love to @manishpandeyinsta and @ashritashetty_ ? Congratulations!! ?? #OrangeArmy #ManishPandey #SRHFamily

A post shared by SunRisers Hyderabad (@sunrisershyd) on Dec 1, 2019 at 11:43pm PST

ਜੇਕਰ ਗੱਲ ਕਰੀਏ ਆਸ਼ਰਿਤਾ ਦੇ ਫ਼ਿਲਮੀ ਕਰੀਅਰ ਦਾ ਤਾਂ 26 ਸਾਲ ਦੀ ਆਸ਼ਰਿਤਾ ਤਾਮਿਲ ਫ਼ਿਲਮ ਇੰਡਸਟਰੀ 'ਚ ਕੰਮ ਕਰਦੀ ਹੈ। 2012 'ਚ ਉਨ੍ਹਾਂ ਨੇ ਤੇਲੀਕੇਡਾ ਬੋੱਲੀ ਫ਼ਿਲਮ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2010 'ਚ ਆਸ਼ਰਿਤਾ ਨੇ ਇੱਕ ਬਿਊਟੀ ਕਾਂਟੈਸਟ 'ਚ ਹਿੱਸਾ ਲਿਆ ਸੀ, ਜਿਹੜਾ ਮੁੰਬਈ 'ਚ ਹੋਇਆ ਸੀ। ਆਸ਼ਰਿਤਾ ਨੇ ਇਹ ਬਿਊਟੀ ਕਾਂਟੈਸਟ ਜਿੱਤ ਲਿਆ ਸੀ। ਇਸ ਤੋਂ ਇਲਾਵਾ ਉਹ ਤਾਮਿਲ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।

Related Post