ਸਾਊਥ ਅਦਾਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਕ੍ਰਿਕੇਟਰ ਮਨੀਸ਼ ਪਾਂਡੇ

written by Aaseen Khan | December 02, 2019

ਟੀਮ ਇੰਡੀਆ ਦੇ ਬੱਲੇਬਾਜ਼ ਅਤੇ ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਸੋਮਵਾਰ ਨੂੰ ਸਾਊਥ ਇੰਡੀਆ ਦੀ ਐਕਟਰੈੱਸ ਆਸ਼ਰਿਤਾ ਸ਼ੈਟੀ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਨਾਂ ਦੇ ਵਿਆਹ ਤੋਂ ਬਾਅਦ ਪਹਿਲੀ ਫੋਟੋ ਸਨਰਾਈਜ਼ਰਸ ਹੈਦਰਾਬਾਦ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਮਨੀਸ਼ ਪਾਂਡੇ ਸਨਰਾਈਜ਼ਰਸ ਹੈਦਾਰਾਬਾਦ ਫ੍ਰੈਂਚਾਇਜ਼ੀ ਟੀਮ ਲਈ ਹੀ ਖੇਡਦੇ ਹਨ । ਸਨਰਾਈਜ਼ਰਸ ਹੈਦਾਰਾਬਾਦ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ 'ਚ ਮਨੀਸ਼ ਨੇ ਸ਼ੇਰਵਾਨੀ ਪਾਈ ਹੋਈ ਹੈ, ਜਦੋਂ ਕਿ ਆਸ਼ਰਿਤਾ ਨੇ ਸਿਲਕ ਦੀ ਸਾੜ੍ਹੀ ਪਾਈ ਹੈ । ਇਸ ਤਸਵੀਰ 'ਚ ਮਨੀਸ਼ ਆਸ਼ਰਿਤਾ ਨੂੰ ਵਰਮਾਲਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਹੋਰ ਵੇਖੋ : ‘ਪੀ.ਯੂ. ਦੀਆਂ ਯਾਰੀਆਂ’ ਤੋਂ ਬਾਅਦ ਹੁਣ ਮਿਸਟਾ ਬਾਜ਼ ਨਾਲ ‘ਗੇੜੀਆਂ’ ਮਾਰਨਗੇ ਸ਼ੈਰੀ ਮਾਨ

ਜੇਕਰ ਗੱਲ ਕਰੀਏ ਆਸ਼ਰਿਤਾ ਦੇ ਫ਼ਿਲਮੀ ਕਰੀਅਰ ਦਾ ਤਾਂ 26 ਸਾਲ ਦੀ ਆਸ਼ਰਿਤਾ ਤਾਮਿਲ ਫ਼ਿਲਮ ਇੰਡਸਟਰੀ 'ਚ ਕੰਮ ਕਰਦੀ ਹੈ। 2012 'ਚ ਉਨ੍ਹਾਂ ਨੇ ਤੇਲੀਕੇਡਾ ਬੋੱਲੀ ਫ਼ਿਲਮ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2010 'ਚ ਆਸ਼ਰਿਤਾ ਨੇ ਇੱਕ ਬਿਊਟੀ ਕਾਂਟੈਸਟ 'ਚ ਹਿੱਸਾ ਲਿਆ ਸੀ, ਜਿਹੜਾ ਮੁੰਬਈ 'ਚ ਹੋਇਆ ਸੀ। ਆਸ਼ਰਿਤਾ ਨੇ ਇਹ ਬਿਊਟੀ ਕਾਂਟੈਸਟ ਜਿੱਤ ਲਿਆ ਸੀ। ਇਸ ਤੋਂ ਇਲਾਵਾ ਉਹ ਤਾਮਿਲ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।

0 Comments
0

You may also like