ਟੀਵੀ ਦੇ ਇਸ ਜੋੜੇ ਨੇ ਗੁਰਦੁਆਰੇ ‘ਚ ਲਾਵਾਂ ਲੈ ਕੇ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

By  Lajwinder kaur June 30th 2020 03:59 PM

ਕੋਰੋਨਾ ਵਾਇਰਸ ਦੇ ਚਲਦੇ ਹੋਏ ਇਸ ਲਾਕਡਾਉਨ ਦੇ ਵਿੱਚ ਟੀਵੀ ਐਕਟਰ ਮਨੀਸ਼ ਰਾਏਸਿੰਘਾ( Manish Raisinghan )  ਨੇ ਕੋਸਟਾਰ ਸੰਗੀਤਾ ਚੌਹਾਨ ( Sangeita Chauhaan ) ਨਾਲ ਵਿਆਹ ਰਚਾ ਲਿਆ ਹੈ ।  ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

    

ਇਹ ਵਿਆਹ ਮੁੰਬਈ ਦੇ ਗੁਰਦੁਆਰੇ ‘ਚ ਹੋਇਆ ਹੈ । ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਪਵਿਤਰ ਬੰਧਨ ‘ਚ ਬੱਝ ਗਏ ਨੇ । ਸੰਗੀਤਾ ਨੇ ਪਿੰਕ ਰੰਗ ਦਾ ਪਟਿਆਲਾ ਸ਼ਾਹੀ ਸੂਟ ਪਾਇਆ ਹੋਇਆ ਸੀ ਤੇ ਮਨੀਸ਼ ਨੇ ਹਲਕੇ ਪਿੰਕ ਰੰਗ ਦਾ ਕੁੜਤਾ ਤੇ ਨਾਲ ਵ੍ਹਾਈਟ ਰੰਗ ਦਾ ਪਜਾਮਾ ਤੇ ਨਾਲ ਹੀ ਜੈਕਟ ਵੀ ਪਾਈ ਹੋਈ ਸੀ । ਇਸ ਤੋਂ ਇਲਾਵਾ ਦੋਵਾਂ ਨੇ ਮੈਚਿੰਗ ਰੰਗ ਦੇ ਮਾਸਕ ਵੀ ਪਹਿਣੇ ਹੋਏ ਸਨ ।

ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸੀਰੀਅਲ ਦੇ ਦੌਰਾਨ ਹੀ ਹੋਈ ਸੀ । ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਅੱਜ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ । ਵਿਆਹ ‘ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ।

sangeeta chauhan

Related Post