ਖੁਦ ਜੀਪ ਚਲਾ ਕੇ ਸਿੰਘੂ ਬਾਡਰ ’ਤੇ ਪਹੁੰਚੀ ਪਟਿਆਲਾ ਦੀ 62 ਸਾਲ ਦੀ ਮਨਜੀਤ ਕੌਰ

By  Rupinder Kaler December 22nd 2020 12:53 PM -- Updated: December 22nd 2020 01:24 PM

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ 'ਤੇ ਕਿਸਾਨ ਲਗਾਤਾਰ ਡਟੇ ਹੋਏ ਹਨ ।ਇਸ ਧਰਨੇ ਤੇ ਹਰ ਉਮਰ ਵਰਗ ਦੇ ਲੋਕ ਪਹੁੰਚ ਰਹੇ ਹਨ ਤਾਂ ਜੋ ਇਨ੍ਹਾਂ ਇਤਿਹਾਸਕ ਪਲਾਂ ਦਾ ਗਵਾਹ ਬਣਿਆ ਜਾ ਸਕੇ । ਰੋਜ਼ਾਨਾ ਸੈਂਕੜੇ ਕਿਸਾਨ ਤੇ ਹੋਰ ਲੋਕ ਦਿੱਲੀ ਬਾਰਡਰ 'ਤੇ ਲੱਗੇ ਮੋਰਚੇ 'ਚ ਪਹੁੰਚ ਰਹੇ ਹਨ।

ਹੋਰ ਪੜ੍ਹੋ :

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਕੀਤਾ ਯਾਦ

ਗੌਹਰ ਖਾਨ ਤੇ ਜੈਦ ਦਰਬਾਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

ਇਸ ਸਭ ਦੇ ਚਲਦੇ ਇਕ ਤਸਵੀਰ ਕਿਸਾਨ ਏਕਤਾ ਮੋਰਚੇ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ। ਜਿਸ 'ਚ ਕੈਪਸ਼ਨ ਦਿੱਤੀ ਗਈ ਕਿ 62 ਸਾਲਾ ਮਨਜੀਤ ਕੌਰ ਪਟਿਆਲਾ ਤੋਂ ਦਿੱਲੀ ਤਕ ਸੰਘਰਸ਼ 'ਚ ਸ਼ਾਮਲ ਹੋਣ ਲਈ ਸਿੰਘੂ ਬਾਰਡਰ 'ਤੇ ਪਹੁੰਚਣ ਲਈ ਖੁਦ ਜੀਪ ਚਲਾ ਕੇ ਪਹੁੰਚੀ।

ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ 'ਚ ਦੇਖ ਸਕਦੇ ਹੋ ਕਿ ਮਹਿਲਾ ਜੀਪ ਚਲਾ ਰਹੀ ਹੈ ਤੇ ਉਨ੍ਹਾਂ ਸਭ ਦੇ ਹੌਸਲੇ ਬੁਲੰਦ ਹਨ।

Related Post