ਮਨਜੀਤ ਸਹੋਤਾ ਦਾ ਨਵਾਂ ਗੀਤ ‘ਦਿਲ ਦੇ ਟੁਕੜੇ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur May 15th 2020 12:30 PM

ਪੰਜਾਬੀ ਗਾਇਕ ਮਨਜੀਤ ਸਹੋਤਾ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਦਿਲ ਦੇ ਟੁਕੜੇ’ (DIL DE TUKDE) ਟਾਈਟਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਸੈਡ ਜ਼ੌਨਰ ਦਾ ਹੈ ਜਿਸ ਨੂੰ ਮਨਜੀਤ ਸਹੋਤਾ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ Raj Sehnsra & Deep Kaur Vehniwal ਨੇ ਮਿਲਕੇ ਲਿਖੇ ਨੇ । ਗਾਣੇ ਨੂੰ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਹੈ ਤੇ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਮਨਜੀਤ ਸਹੋਤਾ ਦੇ ਵਰਕ ਫਰੰਟ ਦੀ ਤਾਂ ਉਹ ‘ਕੱਚਾ ਘੜਾ’, ‘ਜਾਨੇ ਮੇਰੀਏ’, ‘ਰੋਂਦੀ ਨਾ ਹੋਵੇ’, ‘ਤੇਰੇ ਤੋਂ ਬਗੈਰ’, ‘ਚੇਤੇ ਕਰਿਆ’ , ‘ਹੋਈ ਜੱਟ ਦੀ’, ਵਰਗੇ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

 

Related Post