ਮਨਜੀਤ ਸਹੋਤਾ ਨੇ ਆਪਣੇ ਨਵੇਂ ਗੀਤ ‘ਕੱਚਾ ਘੜਾ’ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur April 10th 2020 01:15 PM -- Updated: April 10th 2020 01:18 PM

ਪੰਜਾਬੀ ਗਾਇਕ ਮਨਜੀਤ ਸਹੋਤਾ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ‘ਕੱਚਾ ਘੜਾ’ (KACHA GHADA) ਟਾਈਟਲ ਹੇਠ ਨਵਾਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਸੈਡ ਸੌਂਗ ਨੂੰ ਮਨਜੀਤ ਸਹੋਤਾ ਨੇ ਆਪਣੀ ਦਰਦਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ‘ਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ ।

ਹੋਰ ਵੇਖੋ:ਗੋਲਡ ਬੁਆਏ ਦਾ ਨਵਾਂ ਗੀਤ ‘You Know Na’ ਛਾਇਆ ਟਰੈਂਡਿੰਗ 'ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗੀਤ ਦੇ ਬੋਲ ਸਰਬਜੀਤ ਜਗਦੇਵ ਕਲਾਂ ਨੇ ਲਿਖੇ ਨੇ ਤੇ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਸੰਦੀਪ ਬੇਦੀ ਨੇ ਤਿਆਰ ਕੀਤਾ ਹੈ । ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

Jaane Meriye #manjitsahotaofficial #sad #music #lover #band #dildarbande #punjabisongs #bollywood #deepkaurvehniwal #sadstatus

A post shared by Manjit Sahota (@manjitsahotaofficial) on Apr 6, 2020 at 8:22am PDT

ਜੇ ਗੱਲ ਕਰੀਏ ਪੰਜਾਬੀ ਗਾਇਕ ਮਨਜੀਤ ਸਹੋਤਾ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ‘ਜਾਨੇ ਮੇਰੀਏ’, ‘ਰੋਂਦੀ ਨਾ ਹੋਵੇ’, ‘ਚੇਤੇ ਕਰਿਆ’, ‘ਤੂੰ ਦਿਲ ਮੇਰਾ ਵਰਗੇ’ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

Related Post