ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਵਿਚਕਾਰ ਖੜਕੀ ਡਾਂਗ

By  PTC Buzz November 2nd 2017 10:24 AM

ਅੱਜ ਕੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਕ ਗੀਤ ਨੂੰ ਲੈ ਕੇ ਦੋ ਪ੍ਰਸਿੱਧ ਗਾਇਕਾਂ ਦੇ ਵਿੱਚ ਕੁਝ ਵਿਵਾਦ ਚੱਲ ਰਿਹਾ ਹੈ | ਤੇ ਉਹ ਗੀਤ ਹੈ “ਡਾਂਗ”, ਜੀ ਹਾਂ ਤੁਸੀ ਕੁਝ ਦਿਨ ਪਹਿਲਾਂ ਹੀ ਮਨਕਿਰਤ ਔਲਖ ਦੇ ਗੀਤ “ਡਾਂਗ (Daang)" ਦੀ ਆਡੀਓ ਸੁਣੀ ਹੋਵੇਗੀ |

ਮਨਕਿਰਤ ਔਲਖ ਦੇ ਨਾਲ ਹੀ ਉਹੀ ਗੀਤ ਦੀ ਆਡੀਓ ਦਿਲਪ੍ਰੀਤ ਢਿੱਲੋਂ (Dilpreet Dhillon) ਨੇ ਵੀ ਰਿਲੀਜ਼ ਕਰ ਦਿੱਤੀ | ਅਰੇ ਜਨਾਬ ਬੱਸ ਫਿਰ ਸੋਸ਼ਲ ਸਾਈਟਾਂ ਉੱਤੇ ਦਿਲਪ੍ਰੀਤ ਅਤੇ ਮਨਕਿਰਤ ਔਲਖ (Mankirat Aulakh) ਦੇ ਵਿੱਚ ਗੱਲਾਂ ਹੋਣ ਲੱਗ ਪਈਆਂ | ਤੇ ਇਸ ਗੱਲਾਂ ਦੇ ਵਿੱਚ ਦੋਵਾਂ ਧਿਰਾਂ ਦੇ ਫੈਨਸ ਵੀ ਸ਼ਾਮਿਲ ਹੋ ਗਏ | ”ਡਾਂਗ” ਤੇ ਦੋਵੇਂ ਹੀ ਗਾਇਕ ਆਪਣਾ ਆਪਣਾ ਦਾਵਾ ਕਰ ਰਹੇ ਨੇ, ਪਰ ਅਸਲ ਗੱਲ ਕਿ ਹੈ ਇਹ ਤਾਂ ਰੱਬ ਜਾਣੇ ਜਾਂ ਫਿਰ ਦਿਲਪ੍ਰੀਤ ਜਾਂ ਮਨਕਿਰਤ | ਮੁਕਦੀ ਗੱਲ ਇਹ ਹੈ ਕਿ “ਡਾਂਗ” ਨੂੰ ਦੋਨੋਂ ਗਾਇਕਾਂ ਨੇ ਆਪਣੇ ਆਪਣੇ ਸਟਾਈਲ ਦੇ ਵਿੱਚ ਬਹੁਤ ਅੱਤ ਗਾਇਆ ਹੈ !

Related Post