ਗੀਤਾ ਜ਼ੈਲਦਾਰ ਤੋਂ ਬਾਅਦ ਹੁਣ ਮਨਕਿਰਤ ਔਲਖ ਨਾਲ ਨਜ਼ਰ ਆਵੇਗੀ ਅਦਾਕਾਰਾ ਕਮਲ ਖੰਗੂਰਾ, ਜਾਣੋ ਕਦੋਂ ਹੋਵੇਗਾ ਗੀਤ ਰਿਲੀਜ਼

By  Aaseen Khan September 30th 2019 04:08 PM

ਕਮਲ ਖੰਗੂਰਾ ਪੰਜਾਬੀ ਗੀਤਾਂ ਦਾ ਜਾਣਿਆ ਪਹਿਚਾਣਿਆ ਚਿਹਰਾ ਹੈ ਜਿਹੜਾ ਪਿਛਲੇ ਕੁਝ ਸਮੇਂ ਤੋਂ ਗਾਣਿਆਂ 'ਚ ਨਜ਼ਰ ਨਹੀਂ ਆ ਰਿਹਾ ਸੀ। ਪਰ ਹੁਣ ਮੁੜ ਤੋਂ ਕਮਲ ਖੰਗੂਰਾ ਨੇ ਗਾਣਿਆਂ 'ਚ ਵਾਪਸੀ ਕੀਤੀ ਹੈ ਅਤੇ ਦਰਸ਼ਕਾਂ ਦੇ ਦਿਲ ਇੱਕ ਵਾਰ ਫਿਰ ਜਿੱਤ ਰਹੇ ਹਨ। ਪਿਛਲੇ ਦਿਨੀਂ ਗਾਇਕ ਗੀਤਾ ਜ਼ੈਲਦਾਰ ਦੇ ਨਵੇਂ ਗੀਤ ਖਾਨਦਾਨੀ ਮੁੰਡਾ 'ਚ ਕਮਲ ਖੰਗੂਰਾ ਨੇ ਫ਼ੀਚਰ ਕੀਤਾ ਅਤੇ ਪ੍ਰਸ਼ੰਸਕਾਂ ਵੱਲੋਂ ਗਾਣੇ ਨੂੰ ਬਹੁਤ ਪਸੰਦ ਕੀਤਾ ਗਿਆ। ਹੁਣ ਇੱਕ ਵਾਰ ਫਿਰ ਕਮਲ ਖੰਗੂਰਾ ਪੰਜਾਬ ਦੇ ਨਾਮੀ ਗਾਇਕ ਮਨਕਿਰਤ ਔਲਖ ਦੇ ਨਵੇਂ ਗੀਤ 'ਚ ਫ਼ੀਚਰ ਕਰਦੇ ਹੋਏ ਨਜ਼ਰ ਆਉਣ ਵਾਲੀ ਹੈ।

 

View this post on Instagram

 

JATTA VE upcoming Track on My Birthday ? Need Your Support ?? WaheGuru Mehar KareyO ??

A post shared by Mankirt Aulakh (ਔਲਖ) (@mankirtaulakh) on Sep 30, 2019 at 1:40am PDT

ਹੋਰ ਵੇਖੋ : ਕਦੇ ਆਪਣਾ ਨਾਮ ਗਾਣਿਆਂ 'ਚ ਸੁਣਨ ਨੂੰ ਤਰਸਦੇ ਸੀ ਹੈਪੀ ਰਾਏਕੋਟੀ, ਅੱਜ ਯਾਰਾਂ ਦਾ ਨਾਮ ਵੀ ਆ ਰਿਹਾ ਹੈ ਫ਼ਿਲਮਾਂ 'ਚ

ਗਾਣੇ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਮਨਕਿਰਤ ਔਲਖ ਅਤੇ ਕਮਲ ਖੰਗੂਰਾ ਨਜ਼ਰ ਆ ਰਹੇ ਹਨ। ਗਾਣੇ ਦਾ ਨਾਮ 'ਜੱਟਾ ਵੇ' ਹੈ ਜਿਸ ਦੇ ਬੋਲ ਹੈਪੀ ਡਾਲਾ ਦੇ ਹਨ ਅਤੇ ਗਾਣੇ ਦਾ ਸੰਗੀਤ ਆਰ.ਬੀ. ਖਹਿਰਾ ਨੇ ਤਿਆਰ ਕੀਤਾ ਹੈ। ਤਰਨਵੀਰ ਸਿੰਘ ਜਗਪਾਲ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ। ਮਨਕਿਰਤ ਔਲਖ ਦਾ ਇਹ ਗੀਤ 2 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖਣਾ ਹੋਵੇਗਾ ਕਮਲ ਖੰਗੂਰਾ ਅਤੇ ਮਨਕਿਰਤ ਔਲਖ ਦੀ ਜੋੜੀ ਨੂੰ ਦਰਸ਼ਕ ਕਿਹੋ ਜਿਹਾ ਹੁੰਗਾਰਾ ਦਿੰਦੇ ਹਨ।

Related Post